ਇੱਕੋ ਫਰੇਮ ‘ਚ ਨਜ਼ਰ ਆਇਆ ਕਿੰਗ ਖਾਨ ਦਾ ਪਰਿਵਾਰ
11/5/2019 4:58:39 PM
ਮੁੰਬਈ(ਬਿਊਰੋ)- ਬਾਲੀਵੁੱਡ ਦੇ ਕਿੰਗ ਖਾਨ ਦੀ ਪਤਨੀ ਗੌਰੀ ਖਾਨ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖਾਨ, ਸੁਹਾਨਾ ਖਾਨ, ਆਰਿਅਨ ਖਾਨ, ਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਗੌਰੀ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ,“ਇਕ ਫਰੇਮ ‘ਚ ਯਾਦਾਂ ਨੂੰ ਕੈਦ ਕਰ ਲੈਣ ਦੀ ਕੋਸ਼ਿਸ਼।”
Squeezing memories into one frame...
A post shared by Gauri Khan (@gaurikhan) on Nov 3, 2019 at 7:10pm PST
ਗੌਰੀ ਦੀ ਇਸ ਤਸਵੀਰ ਨੂੰ ਖੁਦ ਕਿੰਗ ਖਾਨ ਨੇ ਰੀ-ਟਵੀਟ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, “ਕਈ ਸਾਲਾਂ ‘ਚ ਮੈਂ ਇਕ ਚੰਗਾ ਮਕਾਨ ਬਣਾਇਆ… ਗੌਰੀ ਨੇ ਇਕ ਵਧੀਆ ਘਰ ਬਣਾਇਆ, ਪਰ ਮੈਨੂੰ ਸੱਚ ‘ਚ ਲੱਗਦਾ ਹੈ ਕਿ ਅਸੀਂ ਦੋਵੇਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ‘ਚ ਬੈਸਟ ਹਾਂ।”

ਦੱਸ ਦੇਈਏ ਕਿ ਹਾਲ ਹੀ ’ਚ ਸ਼ਾਹਰੁਖ ਖਾਨ ਨੇ 2 ਨਵੰਬਰ ਨੂੰ ਆਪਣਾ 54ਵਾਂ ਜਨਮਦਿਨ ਮਨਾਇਆ। ਹਰ ਵਾਰ ਦੀ ਤਰ੍ਰਾਂ ਇਸ ਵਾਰ ਵੀ ਸ਼ਾਹਰੁਖ ਖਾਨ ਜਨਮਦਿਨ ਮੌਕੇ ਆਪਣੇ ਘਰ ‘ਮੰਨਤ’ ਦੀ ਬਾਲਕਨੀ ’ਚ ਆਏ ਅਤੇ ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਕਰ'ਤਾ ਵੱਖ ਹੋਣ ਦਾ ਐਲਾਨ
