ਇਸ ਸਾਲ ਨਹੀਂ ਹੁਣ ਅਗਲੇ ਸਾਲ ਹੋਵੇਗੀ ਰਿਲੀਜ਼ ''ਜ਼ੋਰਾ ਦੂਜਾ ਅਧਿਆਏ''

11/5/2019 5:02:28 PM

ਜਲੰਧਰ (ਬਿਊਰੋ) — ਬਠਿੰਡੇ ਵਾਲੇ ਬਾਈ ਤੇ ਲੋਡ ਰੋਡ ਫਿਲਮਸ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ 'ਜ਼ੋਰਾ ਦੂਜਾ ਅਧਿਆਏ' ਦੀ ਰਿਲੀਜ਼ਿੰਗ ਡੇਟ 'ਚ ਬਦਲਾਅ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਫਿਲਮ ਦੇ ਪ੍ਰੋਡਿਊਸਰ ਨੇ ਦਿੱਤੀ ਹੈ। ਇਸ ਮਹੀਨੇ 22 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਹੁਣ ਅਗਲੇ ਸਾਲ 6 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਅਮਰਦੀਪ ਸਿੰਘ ਗਿੱਲ ਡਾਇਰੈਕਟ ਕੀਤਾ ਹੈ। ਦੀਪ ਸਿੱਧੂ ਸਟਾਰਰ ਇਸ ਫਿਲਮ 'ਚ ਨੌਜਵਾਨ ਗਾਇਕ ਤੇ ਗੀਤਕਾਰ ਸਿੰਗਾ ਵੀ ਅਹਿਮ ਭੂਮਿਕਾ 'ਚ ਹਨ।
ਦੱਸ ਦਈਏ ਕਿ ਇਹ ਫਿਲਮ 'ਜ਼ੋਰਾ 10 ਨੰਬਰੀਆ' ਦਾ ਹੀ ਸੀਕਵਲ ਹੈ। ਦੀਪ ਸਿੱਧੂ ਤੋਂ ਇਲਾਵਾ ਇਸ ਫਿਲਮ 'ਚ ਜਪਜੀ ਖਹਿਰਾ, ਗੱਗੂ ਗਿੱਲ, ਮਾਹੀ ਗਿੱਲ ਤੇ ਸਿੰਗਾ ਸਮੇਤ ਕਈ ਸਿਤਾਰੇ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੀਪ ਸਿੱਧੂ ਦੀ ਬਤੌਰ ਹੀਰੋ ਇਹ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਉਹ 'ਰੰਮਤਾ ਜੋਗੀ', 'ਜੋਰਾ 10 ਨੰਬਰੀਆ' ਤੇ 'ਰੰਗ ਪੰਜਾਬ' ਵਰਗੀਆਂ ਫਿਲਮਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇਸ ਫਿਲਮ ਨੂੰ ਲੋਡ ਰੋਡ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਫਿਲਮ 'ਜ਼ੋਰਾ ਦੂਜਾ ਅਧਿਆਏ' ਦੇ ਪੋਸਟਰ ਮੁਤਾਬਕ ਇਹ ਫਿਲਮ ਐਕਸ਼ਨ ਫਿਲਮ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News