ਆਮਿਰ ਦੀ ਬੇਨਤੀ ’ਤੇ ਅਕਸ਼ੈ ਨੇ ਦਿਖਾਈ ਦਰਿਆਦਿਲੀ, ਐਕਟਰ ਨੇ ਕੀਤਾ ਧੰਨਵਾਦ

1/28/2020 9:55:17 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਆਮਿਰ ਖਾਨ ਨੇ ਅਕਸ਼ੈ ਕੁਮਾਰ ਤੇ ਸਾਜ਼ਿਦ ਨਾਡੀਆਡਵਾਲਾ ਦੀ ਫਿਲਮ 'ਬਚਨ ਪਾਂਡੇ' ਦੀ ਰਿਲੀਜ਼ ਤਾਰੀਕ ਸੋਸ਼ਲ ਮੀਡੀਆ 'ਤੇ ਵਧਾਉਣ ਲਈ ਧੰਨਵਾਦ ਕੀਤਾ ਹੈ। ਹੁਣ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਇਸ ਸਾਲ ਕ੍ਰਿਸਮਿਸ 'ਤੇ ਇਕੱਲੇ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਸਾਲ 2020 ਦੇ ਕ੍ਰਿਸਮਸ ‘ਤੇ ਸਾਜ਼ਿਦ ਨਾਡੀਆਡਵਾਲਾ ਤੇ ਅਕਸ਼ੈ ਕੁਮਾਰ ਦੀ ਫਿਲਮ ‘ਬਚਨ ਪਾਂਡੇ’, ‘ਲਾਲ ਸਿੰਘ ਚੱਢਾ’ ਨਾਲ ਰਿਲੀਜ਼ ਹੋਣੀ ਸੀ। 'ਬੱਚਨ ਪਾਂਡੇ' ਦੀ ਰਿਲੀਜ਼ ਨੂੰ ਅੱਗੇ ਵਧਾਉਣ ਲਈ ਆਮਿਰ ਖਾਨ, ਅਕਸ਼ੈ ਕੁਮਾਰ ਤੇ ਸਾਜ਼ਿਦ ਨਾਡੀਆਡਵਾਲਾ ਧੰਨਵਾਦੀ ਹਨ। ਆਮਿਰ ਨੇ ਟਵਿਟਰ 'ਤੇ ਅਕਸ਼ੈ ਕੁਮਾਰ ਤੇ ਸਾਜ਼ਿਦ ਨਾਡੀਆਡਵਾਲਾ ਨੂੰ ਟੈਗ ਕਰਦੇ ਹੋਏ ਧੰਨਵਾਦ ਕਿਹਾ।


ਇਸ ਤਰ੍ਹਾਂ ਹੁਣ ਇਹ ਸਾਫ ਹੋ ਗਿਆ ਹੈ ਕਿ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਅਕਸ਼ੈ ਕੁਮਾਰ ਦੀ ਫਿਲਮ 'ਬੱਚਨ ਪਾਂਡੇ' ਨਾਲ ਟਕਰਾਉਣ ਵਾਲੀ ਨਹੀਂ। ਤੁਹਾਨੂੰ ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' 1994 ਵਿਚ ਆਈ ਫਿਲਮ ਫਾਰੈਸਟ ਕੰਪ ਦਾ ਹਿੰਦੀ ਰੀਮੇਕ ਹੈ। ਫਿਲਮ 'ਚ ਕਰੀਨਾ ਕਪੂਰ ਆਮਿਰ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਆਮਿਰ ਖਾਨ ਇਸ ਫਿਲਮ ਲਈ 20 ਕਿਲੋਗ੍ਰਾਮ ਭਾਰ ਘੱਟ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News