2020 ਰਹਿ-ਰਹਿ ਕੇ ਪ੍ਰੇਸ਼ਾਨ ਕਰ ਰਿਹਾ ਹੈ : ਅਕਸ਼ੇ ਕੁਮਾਰ
6/4/2020 9:27:04 AM

ਮੁੰਬਈ (ਬਿਊਰੋ) — ਨਿਸਰਗ ਤੂਫਾਨ ਨੂੰ ਲੈ ਕੇ ਬਾਲੀਵੁਡ ਐਕਟਰ ਅਕਸ਼ੇ ਕੁਮਾਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਅਕਸ਼ੇ ਕੁਮਾਰ ਨੇ ਬੁੱਧਵਾਰ ਨੂੰ ਹੀ ਆਪਣੇ ਟਵਿਟਰ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਅਕਸ਼ੇ ਕੁਮਾਰ ਕਹਿ ਰਹੇ ਹਨ, ਮੀਂਹ ਪੈ ਰਿਹਾ ਹੈ ਅੱਜ ਮੁੰਬਈ ਵਿਚ । ਹਰ ਸਾਲ ਇਸ ਮੌਸਮ ਦਾ ਇੰਤਜਾਰ ਰਹਿੰਦਾ ਹੈ ਪਰ 2020 ਵੱਖਰਾ ਹੀ ਸਾਲ ਹੈ, ਅਜੀਬ-ਜਿਹਾ ਸਾਲ ਹੈ। ਰਹਿ-ਰਹਿ ਕੇ ਪ੍ਰੇਸ਼ਾਨ ਕਰ ਰਿਹਾ ਹੈ, ਮੀਂਹ ਦਾ ਮਜਾ ਵੀ ਨਹੀਂ ਲੈਣ ਦੇ ਰਿਹਾ। ਰਿਮਝਿਮ ਫੁਆਰਿਆਂ ਦੇ ਨਾਲ ਤੂਫਾਨ ਵੀ ਪਿੱਛੇ-ਪਿੱਛੇ ਆ ਗਿਆ । ਭਗਵਾਨ ਦੀ ਜੇਕਰ ਕ੍ਰਿਪਾ ਰਹੀ ਤਾਂ ਹੋ ਸਕਦਾ ਹੈ ਤੂਫਾਨ ਇੱਥੇ ਆਏ ਹੀ ਨਾ ਜਾਂ ਹੋ ਸਕਦਾ ਹੈ ਕਿ ਤੂਫਾਨ ਦੀ ਸਪੀਡ ਇੰਨੀ ਨਾ ਹੋਵੇ । ਪਰ ਜੇਕਰ ਆ ਗਿਆ ਤਾਂ ਵੀ ਅਸੀਂ ਮੁੰਬਈ ਵਾਲੇ ਘਬਰਾਉਣ ਵਾਲਿਆਂ ’ਚੋਂ ਨਹੀਂ ਹਾਂ। ਆਪਣੀ ਸੁਰੱਖਿਆ ਦੀਆਂ ਤਿਆਰੀਆਂ ਵਿਚ ਲੱਗ ਚੁੱਕੇ ਹਾਂ।
Sunsets are proof that no matter what happens, every day can end beautifully. #ReadItSomewhere
A post shared by Akshay Kumar (@akshaykumar) on Jun 3, 2020 at 7:01am PDT
ਅਕਸ਼ੇ ਕੁਮਾਰ ਨੇ ਅੱਗੇ ਕਿਹਾ ਕਿ ਹਾਂ ਕੁਝ ਜਰੂਰੀ ਕਦਮ ਹਨ , ਜੋ ਬੀ. ਐੱਮ. ਸੀ. ਨੇ ਪੂਰੀ ਲਿਸਟ ਜਾਰੀ ਕੀਤੀ ਹੈ, ਹਾਂ ਬਸ ਪਾਲਣਾ ਕਰਾਂਗੇ ਅਤੇ ਇਸ ਤੂਫਾਨ ਨਾਲ ਡੱਟ ਕੇ ਮੁਕਾਬਲਾ ਕਰਾਂਗੇ । ਸਭ ਤੋਂ ਪਹਿਲਾਂ-ਘਰ ਤੋਂ ਬਾਹਰ ਨਹੀਂ ਨਿਕਲਣਾ, ਸਮੁੰਦਰ ਕਿਨਾਰੇ ਨਾ ਜਾਓ। ਬਾਹਰ ਹੋ ਤਾਂ ਸੁਰੱਖਿਅਤ ਜਗ੍ਹਾ ’ਚ ਸ਼ਰਨ ਲਓ। ਘਰ ਵਿਚ ਜ਼ਰੂਰਤ ਨਾ ਹੋਵੇ, ਤਾਂ ਗੈਸ ਅਤੇ ਲਾਈਟ ਬੰਦ ਰੱਖੋ। ਗਮਲਿਆਂ ਨੂੰ ਕੱਸ ਕੇ ਬੰਨੋ ਜਾਂ ਘਰ ਵਿਚ ਰੱਖੋ । ਇਸ ਦੇ ਇਲਾਵਾ ਵੀ ਅਕਸ਼ੇ ਕੁਮਾਰ ਨੇ ਹੋਰ ਕਈ ਸਾਰੀਆਂ ਗਾਈਡਲਾਈਨਸ ਦੱਸੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ