ਆਖਰੀ ਸਾਹ ਤੱਕ ਗਾਇਕ ਵਾਜਿਦ ਖਾਨ ਨੇ ਨਾ ਛੱਡਿਆ ਮਿਊਜ਼ਿਕ, ਹਸਪਤਾਲ ਦਾ ਵੀਡੀਓ ਵਾਇਰਲ
6/4/2020 9:29:36 AM

ਮੁੰਬਈ(ਬਿਊਰੋ)- ਬੀਤੇ ਦਿਨ ਬਾਲੀਵੁੱਡ ਦੇ ਦਿੱਗਜ ਸੰਗੀਤਕਾਰ ਅਤੇ ਗਾਇਕ ਵਾਜਿਦ ਖਾਨ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਸਦਮੇ ਵਿਚ ਹੈ । ਇਕ ਜੂਨ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ 42 ਸਾਲ ਦੇ ਸੰਗੀਤਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਕਹਿੰਦੇ ਹਨ ਕਿ ਇਸ ਕਲਾਕਾਰ ਨੂੰ ਆਪਣੀ ਕਲਾ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀ ਤੇ ਇਸ ਸਭ ਕੁਝ ਸਾਬਿਤ ਹੁੰਦਾ ਹੈ ਉਨ੍ਹਾਂ ਦਾ ਇਕ ਵੀਡੀਓ ਤੋਂ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ।
ਉਨ੍ਹਾਂ ਨੇ ਆਪਣੇ ਆਖਰੀ ਸਮੇਂ ਤੱਕ ਮਿਊਜ਼ਿਕ ਨੂੰ ਨਹੀਂ ਛੱਡਿਆ ਸੀ। ਵਾਜਿਦ ਖਾਨ ਦੇ ਭਰਾ ਸਾਜ਼ਿਦ ਖਾਨ ਭਾਵੇਂ ਉਨ੍ਹਾਂ ਦੇ ਜਾਣ ਨਾਲ ਕਾਫੀ ਸਦਮੇ ਵਿਚ ਹਨ ਪਰ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਹਸਪਤਾਲ ਵਿਚ ਦਾਖਿਲ ਵਾਜਿਦ ਪਿਆਨੋ ਵਜਾ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਹੋ ਰਿਹਾ ਹੈ।
ਇਹ ਵੀਡੀਓ ਸਾਬਿਤ ਕਰਦਾ ਹੈ ਕਿ ਕਿਸ ਤਰ੍ਹਾਂ ਵਾਜਿਦ ਨੇ ਆਪਣੀ ਪੂਰੀ ਜ਼ਿੰਦਗੀ ਸੰਗੀਤ ਦੇ ਨਾਂਅ ਲਗਾ ਦਿੱਤਾ ਸੀ । ਇਸ ਵੀਡੀਓ ਨੂੰ ਉਸੇ ਹਸਪਤਾਲ ਵਿਚ ਬਣਾਇਆ ਗਿਆ ਸੀ, ਜਿੱਥੇ ਉਹ ਦਾਖਿਲ ਸਨ । ਇਸ ਵੀਡੀਓ ਨੂੰ ਸਾਜਿਦ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਵੀਡੀਓ ਨਾਲ ਉਨ੍ਹਾਂ ਨੇ ਲਿਖਿਆ ‘ਦੁਨੀਆ ਛੁੱਟ ਗਈ, ਸਭ ਕੁਝ ਛੁੱਟ ਗਿਆ, ਨਾ ਤੂੰ ਕਦੇ ਮਿਊਜ਼ਿਕ ਛੱਡਿਆ ਤੇ ਨਾ ਹੀ ਮਿਊਜ਼ਿਕ ਕਦੇ ਤੈਨੂੰ ਛੱਡੇਗਾ । ਮੇਰਾ ਭਰਾ ਇੱਕ ਲੈਜੇਂਡ ਹੈ ਤੇ ਲੈਜੇਂਡ ਕਦੇ ਮਰਦਾ ਨਹੀਂ । ਮੈਂ ਹਮੇਸ਼ਾ ਤੇਨੂੰ ਪਿਆਰ ਕਰਾਂਗਾ । ਮੇਰੀ ਖੁਸ਼ੀ ਵਿੱਚ, ਮੇਰੀ ਦੁਆ ਵਿਚ, ਮੇਰੇ ਨਾਮ ਵਿਚ ਹਮੇਸ਼ਾ ਰਹੇਂਗਾ’।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ