ਅਮਿਤਾਭ-ਜਯਾ ਦੇ ਵਿਆਹ ਨੂੰ ਹੋਏ 47 ਸਾਲ, ਬਿੱਗ-ਬੀ ਨੇ ਸਾਂਝੀ ਕੀਤੀ ਖਾਸ ਪੋਸਟ

6/4/2020 4:12:13 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ ਬੁੱਧਵਾਰ ਨੂੰ 47 ਸਾਲ ਪੂਰੇ ਹੋ ਗਏ। ਇਸ ਮੌਕੇ 'ਤੇ ਮਹਾਨਾਇਕ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਿਤਾ ਦੀ ਗੱਲ ਮੰਨਦੇ ਹੋਏ ਵਿਆਹ ਕੀਤਾ ਸੀ। ਇਸ ਦੇ ਪਿੱਛੇ ਉਨ੍ਹਾਂ ਨੇ 'ਜ਼ੰਜੀਰ' ਦੀ ਸਫਲਤਾ ਨਾਲ ਜੁੜਿਆ ਇਕ ਕਿੱਸਾ ਦੱਸਿਆ। ਆਪਣੀ ਪੋਸਟ ਨਾਲ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਦਾ ਇੱਕ ਕੋਲਾਜ ਵੀ ਸ਼ੇਅਰ ਕੀਤਾ।
PunjabKesari
ਅਮਿਤਾਭ ਨੇ ਆਪਣੀ ਪੋਸਟ 'ਚ ਲਿਖਿਆ ਕਿ 'ਅੱਜ 3 ਜੂਨ 1973 ਨੂੰ 47 ਸਾਲ ਪੂਰੇ ਹੋਏ। ਤੈਅ ਕਰ ਰੱਖਿਆ ਸੀ ਕਿ ਜੇਕਰ 'ਜ਼ੰਜੀਰ' ਸਫਲ ਹੋਈ ਤਾਂ ਅਸੀ ਕੁਝ ਦੋਸਤਾਂ ਦੇ ਨਾਲ ਪਹਿਲੀ ਵਾਰ ਲੰਦਨ ਜਾਵਾਂਗੇ। ਫਿਰ ਮੇਰੇ ਪਿਤਾ ਨੇ ਪੁੱਛਿਆ ਤੁਸੀਂ ਕਿਸ ਦੇ ਨਾਲ ਜਾ ਰਹੇ ਹੋ? ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕਿਸ ਦੇ ਨਾਲ ਜਾ ਰਿਹਾ ਹਾਂ, ਤਾਂ ਉਨ੍ਹਾਂ ਕਿਹਾ-ਜਾਣਾ ਹੈ ਤਾਂ ਜਾਣ ਤੋਂ ਪਹਿਲਾਂ ਉਸ ਦੇ ਨਾਲ ਵਿਆਹ ਕਰਨਾ ਪਵੇਗਾ, ਨਹੀਂ ਤਾਂ ਨਾ ਜਾਣਾ। ਇਸ ਲਈ ਮੈਂ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ।
PunjabKesari
ਬਾਲੀਵੁੱਡ ਕਲਾਕਾਰਾਂ ਨੇ ਦਿੱਤੀ ਵਧਾਈ
ਅਮਿਤਾਭ ਬੱਚਨ ਦੀ ਇਸ ਪੋਸਟ 'ਤੇ ਕੁਮੈਂਟ ਕਰਦੇ ਹੋਏ ਕਈ ਬਾਲੀਵੁੱਡ ਕਲਾਕਾਰਾਂ ਨੇ ਉਨ੍ਹਾਂ ਨੂੰ ਵਿਸ਼ ਕੀਤਾ। ਬਿਪਾਸ਼ਾ ਬਸੁ ਨੇ ਲਿਖਿਆ 'ਪਸੰਦੀਦਾ ਕਪਲ'। ਭੂਮੀ ਪੇਡਨੇਕਰ ਨੇ ਲਿਖਿਆ, 'ਹੈਪੀ ਐਨੀਵਰਸਰੀ। ਇਕੱਠੇ ਰਹਿਣ ਦੇ ਕਈ ਸਾਲਾਂ ਲਈ ਸ਼ੁਭਕਾਮਨਾਵਾਂ।' ਇਨ੍ਹਾਂ ਦੇ ਇਲਾਵਾ ਰਾਜਕੁਮਾਰ ਰਾਵ, ਮਨੀਸ਼ ਪਾਲ, ਮ੍ਰਣਾਲ ਠਾਕੁਰ, ਸ਼ਮਿਤਾ ਸ਼ੈੱਟੀ, ਆਹਨਾ ਕੁਮਾਰ ਅਤੇ ਈਸ਼ਾ ਦਿਓਲ ਨੇ ਉਨ੍ਹਾਂ ਨੂੰ ਵਿਸ਼ ਕੀਤਾ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News