ਫਿਰ ਬਦਲੀ ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’ ਦੀ ਰਿਲੀਜ਼ ਡੇਟ, ਹੁਣ ਇਸ ਦਿਨ ਹੋਵੇਗੀ ਰਿਲੀਜ਼

2/24/2020 5:06:58 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਸਟਾਰਰ ‘ਸੂਰਿਆਵੰਸ਼ੀ’ ਦੀ ਰਿਲੀਜ਼ ਡੇਟ ਇਕ ਵਾਰ ਫਿਰ ਬਦਲ ਦਿੱਤੀ ਗਈ ਹੈ ।  ਹੁਣ ਇਹ ਫਿਲਮ ਤਿੰਨ ਦਿਨ ਪਹਿਲਾਂ ਯਾਨੀ 24 ਮਾਰਚ ਦੀ ਸ਼ਾਮ ਤੋਂ ਸਿਨੇਮਾਘਰਾਂ ਵਿਚ ਦੇਖੀ ਜਾ ਸਕੇਗੀ। ਖਾਸ ਗੱਲ ਇਹ ਹੈ ਕਿ ‘ਸੂਰਿਆਵੰਸ਼ੀ’ ਅਜਿਹੀ ਪਹਿਲੀ ਬਾਲੀਵੁੱਡ ਫਿਲਮ ਵੀ ਹੋਵੇਗੀ, ਜਿਸ ਦੀ ਰਿਲੀਜ਼ ਤੋਂ ਬਾਅਦ ਮੁੰਬਈ ਵਿਚ 24 ਘੰਟੇ ਵਿਚ ਕਦੇ ਵੀ ਦੇਖਿਆ ਜਾ ਸਕੇਗਾ। ਅਕਸ਼ੈ ਕੁਮਾਰ ਨੇ ਇਹ ਘੋਸ਼ਣਾ ਟਵਿਟਰ ’ਤੇ ਇਕ ਵੀਡੀਓ ਰਾਹੀਂ ਕੀਤੀ ਹੈ। ਅਕਸ਼ੈ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ, ‘‘ਦੋਸ਼ ਦਾ ਕੋਈ ਸਮਾਂ ਨਹੀਂ ਹੈ। ਆ ਰਹੀ ਹੈ ਪੁਲਸ।  ‘ਸੂਰਿਆਵੰਸ਼ੀ’ ਦੁਨੀਆਭਰ ਵਿਚ 24 ਮਾਰਚ ਨੂੰ ਰਿਲੀਜ਼ ਹੋਵੇਗੀ। ਵੀਡੀਓ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ 24 ਮਾਰਚ ਤੋਂ ਮੁੰਬਈ ਦੇ ਸਾਰੇ ਸਿਨੇਮਾਘਰ 24x7 ਖੁੱਲ੍ਹੇ ਰਹਿਣਗੇ।


25 ਮਾਰਚ ਨੂੰ ਗੁੱਡੀ ਪਡਵਾ ਦੀ ਛੁੱਟੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਟੀਮ ‘ਸੂਰਿਆਵੰਸ਼ੀ’ ਨੇ ਫਿਲਮ 24 ਮਾਰਚ ਦੀ ਸ਼ਾਮ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਧਿਆਨਯੋਗ ਹੈ ਕਿ ਸਭ ਤੋਂ ਪਹਿਲਾਂ ਈਦ 2020 ’ਤੇ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਸੀ ਪਰ ਸਲਮਾਨ ਖਾਨ ਦੀ ਫਿਲਮ ਨਾਲ ਕਲੈਸ਼ ਤੋਂ ਬਚਨ ਲਈ ਇਸ ਨੂੰ ਦੋ ਮਹੀਨੇ ਪਹਿਲਾਂ 27 ਮਾਰਚ ’ਤੇ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ ਇਸ ਤੋਂ ਵੀ ਤਿੰਨ ਦਿਨ ਪਹਿਲਾਂ ਰਿਲੀਜ਼ ਕੀਤਾ ਜਾ ਰਿਹਾ ਹੈ।

ਰੋਹਿਤ ਸ਼ੈੱਟੀ ਦੀ ਕਾਪ ਡਰਾਮਾ

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿਚ ਬਣੀ ‘ਸੂਰਿਆਵੰਸ਼ੀ’ ਉਨ੍ਹਾਂ ਦੇ ਕਾਪ ਜਾਨਰ ਦੀ ਨਵੀਂ ਪੇਸ਼ਕਸ਼ ਹੈ। ‘ਸਿੰਘਮ’ ਵਿਚ ਅਜੈ ਦੇਵਗਨ ਅਤੇ ਸਿੰਬਾ ਵਿਚ ਰਣਵੀਰ ਸਿੰਘ ਨੂੰ ਪੁਲਸ ਅਫਸਰ ਦੇ ਕਿਰਦਾਰ ਵਿਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਣ ਅਕਸ਼ੈ ਕੁਮਾਰ ’ਤੇ ਦਾਅ ਖੇਡਿਆ ਹੈ। ‘ਸੂਰਿਆਵੰਸ਼ੀ’ ਵਿਚ ਅਕਸ਼ੈ ਤੋਂ ਇਲਾਵਾ ਅਜੈ ਅਤੇ ਰਣਵੀਰ ਵੀ ਦਿਖਾਈ ਦੇਣਗੇ। ਕੈਟਰੀਨਾ ਕੈਫ ਇਸ ਫਿਲਮ ਵਿਚ ਅਕਸ਼ੈ ਦੇ ਆਓਜਿਟ ਨਜ਼ਰ ਆਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News