ਦਿਸ਼ਾ ਪਟਾਨੀ ਦੇ ਬਾਡੀਗਾਰਡ ਨੇ ਕੈਮਰਾਮੈਨ ਨਾਲ ਕੀਤੀ ਬਦਤਮੀਜ਼ੀ, ਵੀਡੀਓ ਵਾਇਰਲ

2/25/2020 9:12:52 AM

ਨਵੀਂ ਦਿੱਲੀ(ਬਿਊਰੋ)- ਅਦਾਕਾਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਲੈਣ ਲਈ ਪੈਪਰਾਜੀ ਅਕਸਰ ਉਨ੍ਹਾਂ ਨੂੰ ਫਾਲੋ ਕਰਦੇ ਹਨ ਫਿਰ ਚਾਹੇ ਉਹ ਕਿਸੇ ਫਿਲਮ ਦੀ ਸ਼ੂਟਿੰਗ ਹੋਵੇ, ਸ਼ੌਪਿੰਗ ਹੋਵੇ ਜਾਂ ਕੋਈ ਈਵੈਂਟ ਹੋਵੇ। ਪੈਪਰਾਜ਼ੀ, ਸਿਤਾਰਿਆਂ ਨੂੰ ਹਰ ਥਾਂ ਫਾਲੋ ਕਰਦੇ ਹਨ। ਹਾਲਾਂਕਿ ਕਦੇ-ਕਦੇ ਅਜਿਹਾ ਕਰਨ ਨਾਲ ਉਹ ਸਿਤਾਰਿਆਂ ਦੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹਾਲ ਹੀ 'ਚ ਇਕ ਕੈਮਰਾਮੈਨ ਨਾਲ ਕੁਝ ਅਜਿਹਾ ਹੀ ਹੋਇਆ ਜਦੋਂ ਉਹ ਦਿਸ਼ਾ ਪਟਾਨੀ ਦੇ ਬਾਡੀਗਾਰਡ ਦੇ ਗੁੱਸੇ ਦਾ ਸ਼ਿਕਾਰ ਹੋ ਗਈ। ਗੱਲਾਂ-ਗੱਲਾਂ 'ਚ ਸ਼ੁਰੂ ਹੋਈ ਗੱਲ ਇਨੀ ਵੱਧ ਗਈ ਕਿ ਗੱਲ ਧੱਕਾ-ਮੁੱਕੀ ਤੱਕ ਪਹੁੰਚ ਗਈ। ਹਾਲਾਂਕਿ ਬਾਅਦ 'ਚ ਮਾਮਲਾ ਸ਼ਾਂਤ ਹੋ ਗਿਆ ਤੇ ਅਦਾਕਾਰਾ ਦੇ ਮੈਨੇਜਰ ਨੇ ਮੁਆਫੀ ਮੰਗ ਲਈ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਦਿਸ਼ਾ ਕਿਸੇ ਵੈਨਿਊ ਤੋਂ ਬਾਹਰ ਨਿਕਲ ਰਹੀ ਹੈ, ਉਨ੍ਹਾਂ ਦਾ ਬਾਡੀਗਾਰਡ ਉਨ੍ਹਾਂ ਦੇ ਅੱਗੇ ਚੱਲ ਰਿਹਾ ਹੈ ਉਦੋਂ ਇਕ ਕੈਮਰਾਮੈਨ ਦਿਸ਼ਾ ਦੀ ਗੱਡੀ ਵੱਲ ਆਉਂਦਾ ਹੈ ਤੇ ਉਨ੍ਹਾਂ ਦੀ ਤਸਵੀਰ ਕਲਿੱਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਦੇਖ ਕੇ ਬਾਡੀਗਾਰਡ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਕੈਮਰਾਮੈਨ ਨੂੰ ਪਿੱਛੇ ਵੱਲ ਧੱਕਾ ਦੇ ਦਿੰਦਾ ਹੈ। ਇਸ ਦੌਰਾਨ ਦਿਸ਼ਾ ਪਿੱਛੇ ਖੜ੍ਹੀ ਰਹਿੰਦੀ ਹੈ ਤੇ ਕੁਝ ਨਹੀਂ ਕਹਿੰਦੀ ਹੈ ਪਰ ਕੈਮਰਾਮੈਨ ਤੇ ਬਾਡੀਗਾਰਡ ਵਿਚਕਾਰ ਹਲਕੀ ਧੱਕਾ-ਮੁੱਕੀ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦਿਸ਼ਾ ਦੇ ਮੈਨੇਜਰ ਨੇ ਮੁਆਫੀ ਮੰਗ ਲਈ ਹੈ।

 
 
 
 
 
 
 
 
 
 
 
 
 
 

There is not one single day when I did not have problems and issues. This work is not easy and at times you have to take a tough stand and fight back when there is injustice. Today our Pap Kuttub had a war of words between #dishapatani body guard when he tried to request Disha for a picture as he had not got any frames but the bodyguard pushed him out with no reason. Later Disha's manager came and apologised for what happened. #viralbhayani @viralbhayani

A post shared by Viral Bhayani (@viralbhayani) on Feb 23, 2020 at 11:32am PST


ਵਰਕਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਦੀ ਫਿਲਮ ‘ਮਲੰਗ’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਫਿਲਮ ਨੇ ਹੁਣ ਤੱਕ ਲੱਗਭੱਗ 55 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿਚ ਦਿਸ਼ਾ ਨਾਲ ਅਰਜੁਨ ਕਪੂਰ ਅਤੇ ਅਨਿਲ ਕਪੂਰ ਲੀਡ ਕਿਰਦਾਰ ਵਿਚ ਹਨ। ਦਿਸ਼ਾ ਉਂਝ ਆਪਣੀਆਂ ਹੌਟ ਤਸਵੀਰਾਂ ਨਾਲ ਕਾਫੀ ਚਰਚਾ ਵਿਚ ਰਹਿੰਦੀ ਹੈ। ਦਿਸ਼ਾ ਇੰਸਟਾਗ੍ਰਾਮ ’ਤੇ ਆਪਣੀਆਂ ਇਕ ਤੋਂ ਵੱਧ ਕੇ ਇਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News