ਵਰ੍ਹੇਗੰਢ ਮੌਕੇ ਅਕਸ਼ੈ ਕੁਮਾਰ ਨੇ ਮਜ਼ੇਦਾਰ ਅੰਦਾਜ਼ ’ਚ ਦਿੱਤੀ ਪਤਨੀ ਟਵਿੰਕਲ ਖੰਨਾ ਨੂੰ ਵਧਾਈ

1/17/2020 4:56:55 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਸੋਸ਼ਲ ਮੀਡੀਆ ’ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਦੋਵੇਂ ਅਕਸਰ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅੱਜ ਦੋਵੇਂ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਮਜ਼ਾਕਿਆ (ਥੋੜ੍ਹੀ ਡਰਾਉਣੀ) ਤਸਵੀਰ ਨਾਲ ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਅਕਸ਼ੈ ਕੁਮਾਰ ਤਸਵੀਰ ਵਿਚ ਟਵਿੰਕਲ ਖੰਨਾ ਨੂੰ ਆਪਣੀ ਫਿਲਮ ‘2 ਪੁਆਇੰਟ 0’ ਦੇ ਕਿਰਦਾਰ ਨਾਲ ਡਰਾਉਂਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

At the end of the rainbow the best thing you can find is what you started off with, your family. We always have each other’s backs and we never give up @karankapadiaofficial #ATouchwoodSortOfDay

A post shared by Twinkle Khanna (@twinklerkhanna) on Nov 21, 2019 at 2:23am PST


ਇਸ ਫਿਲਮ ਵਿਚ ਅਕਸ਼ੈ ਕੁਮਾਰ ਨੇ ਪਕਸ਼ੀਰਾਜਨ ਦਾ ਕਿਰਦਾਰ ਨਿਭਾਇਆ ਸੀ। ਅਕਸ਼ੈ ਲਿਖਦੇ ਹਨ,‘‘ਵਿਆਹੁਤਾ ਜ਼ਿੰਦਗੀ ਕਿਵੇਂ ਦੀ ਦਿਖਾਈ ਦਿੰਦੀ ਹੈ, ਤੁਸੀਂ ਤਸਵੀਰ ਵਿਚ ਦੇਖ ਸਕਦੇ ਹੈ। ਕੁੱਝ ਦਿਨ ਪਿਆਰ ਵਿਚ ਬੀਤਦੇ ਹਨ ਤਾਂ ਕੁੱਝ ਅਜਿਹੇ, ਜੋ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਸਭ ਕੁੱਝ ਕਿਹਾ ਜਾ ਚੁੱਕਿਆ ਹੈ ਅਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਕਿਸੇ ਹੋਰ ਰੂਪ ਵਿਚ ਨਹੀਂ ਮਿਲ ਸਕਦੀਆਂ ਸੀ, ਹੈਪੀ ਐਨੀਵਰਸਰੀ ਟੀਨਾ, ਪਕਸ਼ੀਰਾਜਨ ਵਲੋਂ ਤੁਹਾਨੂੰ ਬਹੁਤ ਸਾਰਾ ਪਿਆਰ।’’

 

 
 
 
 
 
 
 
 
 
 
 
 
 
 

Visual representation of what married life looks like...some days you wanna cuddle and some days look like...as you can see 😜 ‬ ‪All said and done, I wouldn’t have it any other way, Happy Anniversary Tina...with love from Pakshirajan 😂😘

A post shared by Akshay Kumar (@akshaykumar) on Jan 16, 2020 at 11:24pm PST

ਵਰਕਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫਿਲਮ ‘ਗੁੱਡ ਨਿਊਜ਼’ ਹਾਲ ਹੀ ਵਿਚ ਰਿਲੀਜ਼ ਹੋਈ। ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਾਰਾ ਪਿਆਰ ਮਿਲਿਆ। ਬਾਕਸ ਆਫਿਸ ’ਤੇ ਇਹ ਫਿਲਮ ਹਿੱਟ ਸਾਬਿਤ ਹੋਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News