ਪੂਜਾ ਬੇਦੀ ਦੀ ਧੀ ਆਲੀਆ ਫਰਨੀਚਰਵਾਲਾ ਇਸ ਫਿਲਮ ਨਾਲ ਕਰੇਗੀ ਡੈਬਿਊ

11/23/2019 10:21:29 AM

ਮੁੰਬਈ (ਬਿਊਰੋ) — ਮੰਨੇ-ਪ੍ਰਮੰਨੇ ਅਦਾਕਾਰਾ ਪੂਜਾ ਬੇਦੀ ਦੀ ਬੇਟੀ ਆਲੀਆ ਫਰਨੀਚਰਵਾਲਾ ਫਿਲਮ 'ਜਵਾਨੀ ਜਾਨੇਮਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਤੋਂ ਇਲਾਵਾ ਤੱਬੂ ਲੀਡ ਰੋਲ 'ਚ ਨਜ਼ਰ ਆਏਗੀ। 'ਜਵਾਨੀ ਜਾਨੇਮਨ' ਨੂੰ ਸੈਫ ਕੋ-ਪ੍ਰੋਡਊਜ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ, ਨਿਤਿਨ ਕੱਕੜ ਕਰ ਰਹੇ ਹਨ। ਆਲੀਆ ਨੇ ਕੁਝ ਸਮੇਂ ਪਹਿਲਾਂ ਇੰਸਟਾਗ੍ਰਾਮ 'ਤੇ 'ਜਵਾਨੀ ਜਾਨੇਮਨ' ਦੀ ਕਾਸਟ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਇਸਨੂੰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਮੈਂ ਸ਼ੂਟਿੰਗ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ, ਵੱਡੇ ਸਟਾਰਸ ਦੇ ਨਾਲ ਕੰਮ ਕਰਨਾ ਮੇਰੇ ਲਈ ਬੇਹੱਦ ਸਪੈਸ਼ਲ ਰਿਹਾ।

 

ਦੱਸਣਯੋਗ ਹੈ ਕਿ ਆਲੀਆ ਫਰਨੀਚਰਵਾਲਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News