ਰਿਚਾ ਚੱਢਾ ਨਾਲ ਵਿਆਹ ਨੂੰ ਲੈ ਕੇ ਬੋਲੇ ਅਲੀ ਫਜ਼ਲ- ‘ਜਦੋਂ ਸਭ ਕੁਝ ਖੁਲ੍ਹੇਗਾ, ਉਦੋ ਕਰਾਂਗਾ ਸੈਲੀਬ੍ਰੇਟ’

5/18/2020 8:37:17 AM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਅਭਿਨੇਤਾ ਅਲੀ ਫਜ਼ਲ ਤੇ ਰਿਚਾ ਚੱਢਾ ਨੂੰ ਆਪਣਾ ਵਿਆਹ ਮੁਲਤਵੀ ਕਰਨਾ ਪਿਆ। ਅਪ੍ਰੈਲ 'ਚ ਹੋਣ ਵਾਲੇ ਵਿਆਹ ਸਬੰਧੀ ਹੁਣ ਅਲੀ ਫਜ਼ਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਕਿਹਾ ਕਿ ਇਕ ਵਾਰ ਜਦੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਪੂਰੀ ਦੁਨੀਆ ਖੁੱਲ੍ਹ ਜਾਵੇਗੀ, ਤਾਂ ਇਸ ਪੂਰੀ ਦੁਨੀਆ ਨਾਲ ਸੈਲੀਬ੍ਰੇਟ ਕਰਾਂਗੇ।
Richa Chadha and Ali Fazal Marriage Date | Richa Chadha and Ali ...
ਇਕ ਇੰਟਰਵਿਊ ਦੌਰਾਨ ਅਲੀ ਨੇ ਆਪਣੇ ਵਿਆਹ ਦੀ ਤਾਰੀਕ 'ਤੇ ਗੱਲ ਕੀਤੀ। ਉਨ੍ਹਾਂ ਕਿਹਾ, 'ਇਸ ਨੂੰ ਅਗਲੇ ਨੋਟਿਸ ਤਕ ਟਾਲ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਨਾਲ ਉਦੋਂ ਸੈਲੀਬ੍ਰੇਟ ਕਰਾਂਗੇ, ਜਦੋਂ ਫਿਰ ਤੋਂ ਸਭ ਕੁਝ ਖੁੱਲ੍ਹ ਜਾਵੇਗਾ। ਸਾਡੇ ਕੋਲ ਜ਼ਸ਼ਨ ਮਨਾਉਣ ਲਈ ਕੁਝ ਹੈ। ਉਮੀਦ ਹੈ ਕੁਝ ਚੰਗੀਆਂ ਖ਼ਬਰਾਂ ਸਾਰਿਆਂ ਨੂੰ ਮਿਲਣਗੀਆਂ। ਅਸੀਂ ਆਪਣੇ ਵਿਆਹ ਦੇ ਨਾਲ ਇਸ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਅਸੀਂ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰ ਰਹੇ ਹਾਂ ਤੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ ਹਾਂ।'
Ali Fazal is Richa Chadha's social media supporter - entertainment
ਦੱਸ ਦੇਈਏ ਕਿ ਅਲੀ ਫਜ਼ਲ ਤੇ ਰਿਚਾ ਚੱਢਾ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਅਪ੍ਰੈਲ 'ਚ ਦੋਵੇਂ ਵਿਆਹ ਕਰਾਉਣ ਵਾਲੇ ਸਨ ਪਰ ਲਾਕਡਾਊਨ ਕਾਰਨ ਇਹ ਵਿਆਹ ਨਾ ਹੋ ਸਕਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News