ਕਾਨਜ਼ 2019 ਦੇ ਇਕ ਸਾਲ ਪੂਰੇ ਹੋਣ ''ਤੇ ਪ੍ਰਿਅੰਕਾ ਚੋਪੜਾ ਨੇ ਤਾਜ਼ਾ ਕੀਤੀਆਂ ਯਾਦਾਂ

5/18/2020 11:22:12 AM

ਮੁੰਬਈ (ਬਿਊਰੋ) : ਕਾਨਜ਼ ਫਿਲਮ ਫੈਸਟੀਵਲ 'ਚ ਸ਼ਾਮਲ ਹੋਣਾ ਕਿਸੇ ਵੀ ਕਲਾਕਾਰ ਲਈ ਇਕ ਵੱਡੀ ਚੀਜ਼ ਹੁੰਦੀ ਹੈ। ਇਹ ਕਿਸੇ ਵੀ ਸਤਿਕਾਰ ਤੋਂ ਘੱਟ ਨਹੀਂ ਹੈ। ਸਾਲ 2019 ਦੇ ਕਾਨਜ਼ 'ਚ ਪ੍ਰਿਯੰਕਾ ਚੋਪੜਾ ਨੇ ਆਪਣੀ ਮੌਜ਼ੂਦਗੀ ਨੂੰ ਪਹਿਲੀ ਵਾਰ ਦਰਜ ਕਰਵਾਈ। ਹੁਣ ਜਦੋਂ 1 ਸਾਲ ਹੋ ਗਿਆ ਹੈ ਅਤੇ ਦੇਸੀ ਗਰਲ ਕਾਨਜ਼ 2019 ਦੀਆਂ ਯਾਦਾਂ ਨੂੰ ਇਕ ਵੀਡੀਓ ਦੇ ਜ਼ਰੀਏ ਤਾਜ਼ਾ ਕੀਤਾ ਹੈ।
ਪ੍ਰਿਯੰਕਾ ਚੋਪੜਾ ਹੁਣ ਇਕ ਅੰਤਰਰਾਸ਼ਟਰੀ ਸਟਾਰ ਬਣ ਗਈ ਹੈ। ਨਿਕ ਜੋਨਸ ਨਾਲ ਵਿਆਹ ਕਰਨ ਤੋਂ ਬਾਅਦ ਇਹ ਜੋੜਾ ਨਾ ਸਿਰਫ ਦੇਸ਼ 'ਚ ਸਗੋ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ ਹੈ ਅਤੇ ਇਸ ਜੋੜੀ ਨੂੰ ਵੀ ਪਸੰਦ ਕੀਤਾ ਜਾਂਦਾ ਹੈ। ਸਾਲ 2019 'ਚ ਜਦੋਂ ਪ੍ਰਿਯੰਕਾ ਕਾਨਸ 'ਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੀ ਸੀ, ਉਦੋਂ ਉਹ ਪਤੀ ਨਿਕ ਜੋਨਸ ਨਾਲ ਸੀ। ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕੁਝ ਸਟਿਲਸ ਮਿਲ ਗਏ ਹਨ ਅਤੇ ਕਾਨਜ਼ 2019 ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।

 
 
 
 
 
 
 
 
 
 
 
 
 
 

This time time last year. My first Cannes. ❤️ @nickjonas

A post shared by Priyanka Chopra Jonas (@priyankachopra) on May 16, 2020 at 2:28pm PDT

ਪ੍ਰਿਯੰਕਾ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਉਹ ਕਈ ਤਰ੍ਹਾਂ ਦੇ ਪਹਿਰਾਵਿਆਂ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਕ ਪਾਸੇ ਜਿੱਥੇ ਪ੍ਰਿਯੰਕਾ ਚਿੱਟੇ ਕੱਪੜੇ 'ਚ ਨਜ਼ਰ ਆ ਰਹੀ ਹੈ, ਦੂਜੇ ਪਾਸੇ ਪਤੀ ਨਿਕ ਜੋਨਸ ਉਨ੍ਹਾਂ ਨੂੰ ਚੁੰਮਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇ ਨਾਲ ਪ੍ਰਿਯੰਕਾ ਨੇ ਕੈਪਸ਼ਨ 'ਚ ਲਿਖਿਆ- 'ਪਿਛਲੇ ਸਾਲ ਇਹ ਉਹ ਸਮਾਂ ਸੀ ਜਦੋਂ ਮੈਂ ਪਹਿਲੀ ਵਾਰ ਕਾਨਜ਼ ਦਾ ਹਿੱਸਾ ਬਣੀ ਸੀ।।ਪ੍ਰਿਯੰਕਾ ਨੇ ਇਸ ਵੀਡੀਓ 'ਚ ਨਿਕ ਜੋਨਸ ਨੂੰ ਦਿਲ ਦੀ ਇਮੋਜੀ ਨਾਲ ਟੈਗ ਵੀ ਕੀਤਾ ਹੈ। ਲਾਕਡਾਊਨ ਕਾਰਨ ਹਰ ਕੋਈ ਆਪਣੇ ਘਰਾਂ 'ਚ ਕੈਦ ਹੈ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਹਿਨਾ ਖਾਨ ਨੇ ਕਾਨਜ਼ ਨਾਲ ਜੁੜੀਆਂ ਆਪਣੀਆਂ ਯਾਦਾਂ ਬਾਰੇ ਇਕ ਵੀਡੀਓ ਵੀ ਸਾਂਝਾ ਕੀਤਾ ਸੀ। ਇਸ ਸਮੇਂ ਦੌਰਾਨ ਉਸ ਨੇ ਪ੍ਰਸ਼ੰਸਕਾਂ ਨਾਲ ਭਾਵੁਕ ਨੋਟ ਵੀ ਸਾਂਝਾ ਕੀਤਾ।

 
 
 
 
 
 
 
 
 
 
 
 
 
 

Feeling blessed. ⁣ The sun, a hat and a cherry lip... it’s a good day. ☀️

A post shared by Priyanka Chopra Jonas (@priyankachopra) on May 17, 2020 at 2:03pm PDT

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News