ਮੇਟਲ ਸਾੜ੍ਹੀ ''ਚ ਆਲੀਆ ਭੱਟ ਦੀਆਂ ਖੂਬਸੂਰਤ ਅਦਾਵਾਂ, ਤਸਵੀਰਾਂ ਵਾਇਰਲ

4/3/2019 12:27:28 PM

ਜਲੰਧਰ (ਬਿਊਰੋ) — ਬਾਲੀਵੁੱਡ ਦੀ ਕਿਊਟ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਆਲੀਆ ਭੱਟ ਇਸ ਦੇ ਪ੍ਰਮੋਸ਼ਨ ਦੇ ਨਾਲ-ਨਾਲ ਕਈ ਮੈਗਜ਼ੀਨ ਕਵਰਸ 'ਤੇ ਵੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਹੀ ਜਿਥੇ ਉਹ ਫਿਲਮਫੇਅਰ ਦੇ ਕਵਰ 'ਤੇ ਵਰੁਣ ਧਵਨ ਨਾਲ ਦਿਸੀ ਸੀ, ਉਥੇ ਹੀ ਹੁਣ ਉਹ 'Grazia' ਦੇ ਕਵਰ ਪੇਜ 'ਤੇ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।

PunjabKesari
ਦਰਅਸਲ ਆਲੀਆ ਭੱਟ ਨੇ 'Grazia' ਦੇ ਅਪ੍ਰੈਲ ਇਸ਼ੂ ਦਾ ਚਿਹਰਾ ਬਣੀ ਹੈ। ਇਹ ਕਵਰ ਕਾਫੀ ਵੱਖਰਾ ਹੈ ਕਿਉਂਕਿ ਇਸ 'ਤੇ ਉਹ ਕਿਸੇ ਡਰੈੱਸ ਦੀ ਬਜਾਏ ਮੇਟਲ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਆਲੀਆ ਭੱਟ ਕਾਫੀ ਸ਼ਾਨਦਾਰ ਲੱਗ ਰਹੀ ਹੈ। ਸਾਈਡ ਪੇਟਿੰਗ ਨਾਲ ਪਿੱਛੇ ਕੀਤੇ ਹੋਏ ਆਲੀਆ ਭੱਟ ਦੇ ਗਿੱਲੇ ਵਾਲ ਤੇ ਸਮੋਕੀ ਅੱਖਾਂ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੀਆਂ ਹਨ। ਉਨ੍ਹਾਂ ਨੇ ਇਸ ਲੁੱਕ ਨੂੰ ਗੋਲਡ ਤੇ ਡਾਇਮੰਡ ਰਿੰਗ ਨਾਲ ਅਕਸੈਸਰਾਈਜ਼ ਕੀਤਾ। ਇਸ ਕਵਰ ਦੀ ਖਾਸ ਗੱਲ ਆਲੀਆ ਭੱਟ ਦੀ ਮੇਟਲ ਸਾੜ੍ਹੀ ਹੈ, ਜੋ ਕਿ 'Rimzim Dadu' ਨੇ ਡਿਜ਼ਾਈਨ ਕੀਤੀ ਹੈ।

PunjabKesari
ਦੱਸਣਯੋਗ ਹੈ ਕਿ ਆਲੀਆ ਭੱਟ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਚ ਰੁੱਝੀ ਹੋਈ ਹੈ। ਇਸ 'ਚ ਆਲੀਆ ਭੱਟ ਤੋਂ ਇਲਾਵਾ ਵਰੁਣ ਧਵਨ, ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਸੰਜੇ ਦੱਤ, ਆਦਿਤਿਆ ਰਾਏ ਕਪੂਰ ਮੁੱਖ ਭੂਮਿਕਾ 'ਚ ਹਨ। ਫਿਲਮ ਦਾ ਟਰੇਲਰ ਕੱਲ ਰਿਲੀਜ਼ ਹੋਵੇਗਾ। ਇਗ ਫਿਲਮ 17 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News