ਕਿਸੇ ਆਲੀਸ਼ਾਨ ਘਰ ਤੋਂ ਘੱਟ ਨਹੀਂ ਹੈ ਆਲੀਆ ਭੱਟ ਦੀ ਲਗਜ਼ਰੀ ਵੈਨਿਟੀ ਵੈਨ, ਦੇਖੋ ਤਸਵੀਰਾਂ

6/3/2020 12:07:45 PM

ਮੁੰਬਈ(ਬਿਊਰੋ)- ਆਲੀਆ ਭੱਟ ਤਾਲਾਬੰਦੀ ਦੌਰਾਨ ਆਪਣੇ ਕਰੀਬੀਆਂ ਨਾਲ ਸਮਾਂ ਬਿਤਾ ਰਹੀ ਹੈ। ਆਲੀਆ ਚਾਹੇ ਹੀ ਫਿਲਮੀ ਬੈਕਗਰਾਊਂਡ ’ਚੋਂ ਹੈ ਪਰ ਆਪਣੀ ਮਿਹਨਤ ਨਾਲ ਉਨ੍ਹਾਂ ਨੇ ਸਿਨੇਮਾ ਵਿਚ ਖੁੱਦ ਦੀ ਵੱਖਰੀ ਪਛਾਣ ਬਣਾਈ ਹੈ। ‘ਸਟੂਡੈਂਟ ਆਫ ਦਿ ਈਅਰ’ ਤੋਂ ਲੈ ਕੇ ਹਾਲੀਆ ਰਿਲੀਜ਼ ਹੋਈਆਂ ਫਿਲਮਾਂ ਤੱਕ ਆਲੀਆ ਨੇ ਖੁੱਦ ਨੂੰ ਸਾਬਿਤ ਕੀਤਾ ਹੈ। ਆਲੀਆ ਦੀ ਲਾਈਫਸਟਾਇਲ ਕਾਫੀ ਲਗਜ਼ਰੀ ਹੈ। ਇਹੀ ਨਹੀਂ ਉਨ੍ਹਾਂ ਕੋਲ ਆਪਣੀ ਲਗਜ਼ਰੀ ਵੈਨਿਟੀ ਵੈਨ ਵੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੇ ਵੈਨਿਟੀ ਦੀਆਂ ਅੰਦਰ ਦੀਆਂ ਤਸਵੀਰਾਂ।
PunjabKesari
ਸੋਸ਼ਲ ਮੀਡੀਆ ’ਤੇ ਆਲੀਆ ਭੱਟ ਦੇ ਇਕ ਫੈਨ ਪੇਜ ਨੇ ਉਨ੍ਹਾਂ ਦੀ ਵੈਨਿਟੀ ਵੈਨ ਦੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਉਹ ਜਗ੍ਹਾ ਹੈ, ਜਿੱਥੇ ਆਲੀਆ ਆਪਣੇ ਘਰ ਵਿਚ ਵੀ ਜ਼ਿਆਦਾ ਸਮਾਂ ਬਿਤਾਉਂਦੀ ਹੈ। ਆਲੀਆ ਨੇ ਆਪਣੀ ਪਸੰਦ ਨਾਲ ਇਸ ਨੂੰ ਡਿਜ਼ਾਇਨ ਕਰਵਾਇਆ ਹੈ। ਅਜੇ ਤਾਂ ਤਾਲਾਬੰਦੀ ਦੌਰਾਨ ਸਾਰੇ ਆਪਣੇ ਘਰਾਂ ਵਿਚ ਹਨ ਪਰ ਜਦੋਂ ਸ਼ੂਟਿੰਗ ਦਾ ਸਮਾਂ ਹੁੰਦਾ ਹੈ ਤਾਂ ਆਲੀਆ ਨੂੰ ਇਸ ਜਗ੍ਹਾ ’ਤੇ ਸਭ ਤੋਂ ਜ਼ਿਆਦਾ ਸੁਕੂਨ ਮਿਲਦਾ ਹੈ।
PunjabKesari
ਆਲੀਆ ਦੀ ਵੈਨਿਟੀ ਵੈਨ ਕਾਫੀ ਕੋਜੀ ਹੈ। ਇਸ ਵਿਚ ਰੰਗਬਿਰੰਗੇ ਕੁਸ਼ਨ, ਸਾਇਡ ਲੈਂਪ, ਟੇਬਲ ਅਤੇ ਚੇਅਰ ਸਾਰੀਆਂ ਚੀਜ਼ਾਂ ਕਾਫੀ ਸ਼ਾਨਦਾਰ ਹਨ। ਕੁੱਝ ਸਮਾਂ ਪਹਿਲਾਂ ਹੀ ਆਲੀਆ ਭੱਟ ਨੇ ਇਨ੍ਹਾਂ ਨੂੰ ਰੇਨੋਵੇਟ ਕਰਾਇਆ ਸੀ। ਤੁਸੀਂ ਇਸ ਵੈਨਿਟੀ ਦੀ ਤੁਲਣਾ ਕਿਸੇ ਚਲਦੇ ਫਿਰਦੇ ਆਲੀਸ਼ਾਨ ਘਰ ਨਾਲ ਕਰ ਸਕਦੇ ਹਨ। ਵੈਨਿਟੀ ਵੈਨ ਦੇ ਇਸ ਹਿੱਸੇ ਨੂੰ ਉਨ੍ਹਾਂ ਦਾ ਚੱਲਦਾ ਫਿਰਦਾ ਗਰੀਨ ਰੂਮ ਕਹਿ ਸਕਦੇ ਹੋ। ਖਬਰਾਂ ਦੀਆਂ ਮੰਨੀਏ ਤਾਂ ਆਲੀਆ ਦੇ ਇਸ ਵੈਨਿਟੀ ਵੈਨ ਨੂੰ ਗੌਰੀ ਖਾਨ ਨੇ ਡਿਜ਼ਾਇਨ ਕੀਤਾ ਹੈ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News