ਮਸ਼ਹੂਰ ਅਦਾਕਾਰ ਦੀ ਭਤੀਜੀ ਨੇ ਚਾਚੇ ''ਤੇ ਲਾਏ ਯੋਨ ਸੋਸ਼ਣ ਦੇ ਦੋਸ਼, ਥਾਣੇ ''ਚ ਦਿੱਤੀ ਲਿਖਤੀ ਸ਼ਿਕਾਇਤ
6/3/2020 12:11:57 PM

ਮੁੰਬਈ (ਬਿਊਰੋ) : ਹਾਲ ਹੀ 'ਚ ਪਤਨੀ ਆਲੀਆ ਸਿੱਦੀਕੀ ਵੱਲੋਂ ਕਾਨੂੰਨੀ ਨੋਟਿਸ ਦੇ ਕੇ ਤਲਾਕ ਮੰਗਣ ਤੋਂ ਬਾਅਦ ਨਵਾਜ਼ੂਦੀਨ ਸਿੱਦੀਕੀ ਦੇ ਸਭ ਤੋਂ ਛੋਟੇ ਭਰਾ ਮਿਆਜ਼ੁਦੀਨ ਸਿੱਦੀਕੀ ਸੁਰਖੀਆਂ 'ਚ ਆਏ ਸਨ। ਹੁਣ ਦਿੱਲੀ 'ਚ ਰਹਿੰਦੀ 22 ਸਾਲ ਦੀ ਭਤੀਜੀ ਨੇ ਉਨ੍ਹਾਂ 'ਤੇ ਯੌਨ ਉਤਪੀੜਨ ਦਾ ਦੋਸ਼ ਲਾਇਆ ਹੈ। ਇਸ ਸਬੰਧ 'ਚ ਉਸ ਨੇ ਦਿੱਲੀ ਦੇ ਜਾਮੀਆ ਨਗਰ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਇਕ ਨਿੱਜੀ ਚੈਨਲ ਨੇ ਪੀੜਤ ਨਾਲ ਇਸ ਸ਼ਿਕਾਇਤ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਵਿਚਾਰ ਕੀਤਾ। ਉਸ ਨੇ ਕਿਹਾ, ''ਉਸ ਸਮੇਂ ਮੈਂ 9 ਸਾਲਾਂ ਦੀ ਸੀ, ਜਦੋਂ ਮੇਰੇ ਚਾਚਾ ਮੇਰੇ ਨਾਲ ਗਲਤ ਕੰਮ ਕਰਨ ਲੱਗੇ ਅਤੇ ਮੇਰੇ 'ਤੇ ਮਾੜੀ ਨੀਅਤ ਰੱਖਣ ਲੱਗੇ। ਉਹ ਅਕਸਰ ਮੈਨੂੰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਤਾਂ ਪਹਿਲਾਂ ਮੈਨੂੰ ਕੁਝ ਸਮਝ ਨਹੀਂ ਆਇਆ ਪਰ ਫਿਰ ਵੀ ਮੈਨੂੰ ਇਹ ਸਭ ਬਹੁਤ ਅਜੀਬ ਲੱਗਦਾ ਸੀ ਪਰ ਮੇਰੇ ਪਿਤਾ ਅਤੇ ਮੇਰੀ ਦਾਦੀ ਵੀ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਸਨ। ਪਤਾ ਨਹੀਂ ਕਿਉਂ ਘਰ ਦਾ ਕੋਈ ਮੈਂਬਰ ਮੇਰੇ ਨਾਲ ਸਹਿਮਤ ਨਹੀਂ ਹੋਇਆ। ਵੱਡੇ ਹੁੰਦਿਆਂ ਸਾਰਿਆਂ ਨੇ ਮੈਨੂੰ ਬਹੁਤ ਨਜ਼ਰ ਅੰਦਾਜ਼ ਕੀਤਾ ਅਤੇ ਪਾਪਾ ਨੇ ਕਦੇ ਵੀ ਮੇਰੀ ਦੇਖਭਾਲ ਨਹੀਂ ਕੀਤੀ ਅਤੇ ਨਾ ਹੀ ਕਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮੇਰਾ ਸਮਰਥਨ ਕੀਤਾ। ਪੀੜਤਾ ਨੇ ਅੱਗੇ ਕਿਹਾ,“ਚਾਚੇ ਦੇ ਦੁਰਵਿਵਹਾਰ ਅਤੇ ਮੇਰੇ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦਾ ਚੱਕਰ ਉਦੋਂ ਤੱਕ ਚਲਦਾ ਰਿਹਾ ਜਦੋਂ ਤਕ ਮੈਂ 18 ਸਾਲਾਂ ਦੀ ਨਹੀਂ ਸੀ। ਉੱਤਰ ਪ੍ਰਦੇਸ਼ ਦੇ ਜੱਦੀ ਪਿੰਡ ਬੁੱਢਾਨਾ ਤੋਂ ਦੇਹਰਾਦੂਨ 'ਚ ਮੇਰੀ ਭੂਆ ਦੇ ਘਰ ਅਤੇ ਦਿੱਲੀ ਦੇ ਘਰ 'ਚ ਵੀ ਚਾਚਾ ਨੇ ਉਸ ਨੂੰ ਕਈ ਵਾਰ ਛੂਹਣ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤ ਲੜਕੀ ਨੇ ਕਿਹਾ ਸਤੰਬਰ, 2017 'ਚ ਚਾਚੇ ਨੇ ਸਾਰੀਆਂ ਹੱਦਾਂ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੌਰਾਨ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ। ਉਸ ਸਮੇਂ ਮੈਨੂੰ ਪੇਟ 'ਚ ਕਾਫੀ ਸੱਟਾਂ ਲੱਗੀਆਂ ਸਨ, ਜਿਸ ਦੀਆਂ ਤਸਵੀਰਾਂ ਅਜੇ ਵੀ ਮੇਰੇ ਕੋਲ ਸਬੂਤ ਵਜੋਂ ਮੌਜੂਦ ਹਨ। ਜਦੋਂ ਇਹ ਘਟਨਾ ਮੇਰੇ ਨਾਲ ਵਾਪਰੀ ਤਾਂ ਮੈਂ 18 ਸਾਲਾਂ ਦੀ ਸੀ।
ਦੱਸਣਯੋਗ ਹੈ ਕਿ ਆਪਣੀ ਮਾਂ ਵਾਂਗ ਹੀ ਪੀੜਤਾ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਸ ਸਮੇਂ ਉਹ ਆਪਣੇ ਪਤੀ ਨਾਲ ਦਿੱਲੀ ਰਹਿੰਦੀ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਮੁੱਦੇ 'ਤੇ ਆਪਣੇ ਪਤੀ ਦਾ ਪੂਰਾ ਸਮਰਥਨ ਮਿਲ ਰਿਹਾ ਹੈ।“ਦੋ ਸਾਲ ਪਹਿਲਾਂ, ਜਦੋਂ ਮੈਂ ਲਵ ਮੈਰਿਜ ਕੀਤਾ ਸੀ, ਮੇਰਾ ਪਰਿਵਾਰ ਇਸ ਨਾਲ ਸਹਿਮਤ ਨਹੀਂ ਸੀ ਅਤੇ ਮੇਰੇ ਪਤੀ ਖਿਲਾਫ ਅਗਵਾ ਦਾ ਕੇਸ ਦਾਇਰ ਕੀਤਾ ਗਿਆ ਸੀ। ਅੱਜ ਵੀ ਮੇਰੇ ਪਰਿਵਾਰ ਵਾਲੇ ਸਹੁਰੇ ਪਰਿਵਾਰ ਨੂੰ ਤੰਗ ਕਰਦੇ ਹਨ। ਜੇਕਰ ਵੱਡੇ ਪਾਪਾ (ਨਵਾਜ਼ੂਦੀਨ) ਚਾਹੁੰਦੇ ਤਾਂ ਉਹ ਇਸ ਮੁੱਦੇ 'ਚ ਦਖਲ ਦੇ ਕੇ ਇਸ ਮਸਲੇ ਦਾ ਹੱਲ ਕੱਢ ਸਕਦੇ ਸੀ ਪਰ ਉਨ੍ਹਾਂ ਨੇ ਵੀ ਇਸ 'ਚ ਮੇਰੀ ਮਦਦ ਨਹੀਂ ਕੀਤੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ