ਵਰ੍ਹੇਗੰਢ ਮੌਕੇ ਅਮਿਤਾਭ ਨੇ ਦੱਸਿਆ ਆਪਣੇ ਵਿਆਹ ਨਾਲ ਜੁੜਿਆ ਇਹ ਮਜ਼ੇਦਾਰ ਕਿੱਸਾ
6/3/2020 12:26:46 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਤੇ ਜਯਾ ਬੱਚਨ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਕਪਲ ਨੇ ਤੇ ਪ੍ਰਸ਼ੰਸਕ ਇਸ ਜੋੜੇ ਨੂੰ ਖੂਬ ਪਸੰਦ ਵੀ ਕਰਦੇ ਹਨ। 3 ਜੂਨ 1973 ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਅੱਜ ਉਨ੍ਹਾਂ ਦੇ ਵਿਆਹ ਦੀ 47ਵੀਂ ਵਰ੍ਹੇਗੰਢ ਹੈ । ਇਸ ਮੌਕੇ ’ਤੇ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਵਿਆਹ ਕਿਵੇਂ ਹੋਇਆ ਉਹ ਕਿੱਸਾ ਵੀ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਵਿਆਹ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘‘47 ਸਾਲ…ਅੱਜ…3 ਜੂਨ, 1973.. !! ਅਸੀਂ ਤੈਹ ਕੀਤਾ ਸੀ ਕਿ ਜੇ ‘ਜੰਜ਼ੀਰ’ ਫਿਲਮ ਸਫਲ ਹੋਵੇਗੀ, ਤਾਂ ਅਸੀਂ ਕੁਝ ਦੋਸਤਾਂ ਨਾਲ ਪਹਿਲੀ ਵਾਰ ਲੰਡਨ ਜਾਵਾਂਗੇ । ਮੇਰੇ ਪਿਤਾ ਜੀ ਨੇ ਪੁੱਛਿਆ ਕਿ ਕਿਸ ਨਾਲ ਜਾ ਰਿਹਾ ਹੈ ? ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਹਿ ਕਿ ਤੂੰ ਜਾਣ ਤੋਂ ਪਹਿਲਾਂ ਉਸ (ਜਯਾ ਬੱਚਨ) ਨਾਲ ਵਿਆਹ ਕਰਵਾ ਲੈ…ਨਹੀਂ ਤਾਂ ਤੂੰ ਨਹੀਂ ਜਾਵੇਗਾ…ਇਸ ਲਈ …ਮੈਂ ਉਨ੍ਹਾਂ ਦੀ ਗੱਲ ਮੰਨ ਲਈ.. !!’
ਇਸ ਪੋਸਟ ’ਤੇ ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕੁਮੈਂਟਸ ਕਰਕੇ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਈਸ਼ਾ ਦਿਓਲ, ਬਿਪਾਸ਼ਾ ਬਾਸੂ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਵੀ ਕੁਮੈਂਟਸ ਕੀਤੇ ਹਨ। ਇਸ ਪੋਸਟ ’ਤੇ ਇੱਕ ਮਿਲੀਅਨ ਲਾਈਕਸ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ