ਮਾਰਸ਼ਲ ਸਹਿਗਲ ਦੇ ਗੀਤ ''ਤਮਾਸ਼ਾ'' ਟੀਜ਼ਰ ਰਿਲੀਜ਼, ਨਜ਼ਰ ਆਇਆ ਹਿਮਾਂਸ਼ੀ ਖੁਰਾਣਾ ਦਾ ਵੱਖਰਾ ਅੰਦਾਜ਼
6/3/2020 12:29:57 PM
 
            
            ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜੀ ਹਾਂ ਉਹ ਬਹੁਤ ਜਲਦ ਪੰਜਾਬੀ ਗਾਇਕ ਮਾਰਸ਼ਲ ਸਹਿਗਲ ਦੇ ਆਉਣ ਵਾਲੇ ਨਵੇਂ ਗੀਤ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗੀ। 'ਤਮਾਸ਼ਾ' ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਤਮਾਸ਼ਾ' ਗੀਤ ਦੇ ਬੋਲ ਖੁਦ ਮਾਰਸ਼ਲ ਸਹਿਗਲ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਗੌਰਵ ਅਤੇ ਕਾਰਤਿਕ ਦੇਵ ਹੋਰਾਂ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ। ਦੱਸ ਦਈਏ ਕਿ ਗਾਇਕ ਮਾਰਸ਼ਲ ਸਹਿਗਲ ਦੇ ਗੀਤ 'ਤਮਾਸ਼ਾ' ਦੀ ਵੀਡੀਓ 'ਚ ਹਿਮਾਂਸ਼ੀ ਖੁਰਾਣਾ ਤੇ ਰੋਨੀ ਸਿੰਘ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਗੀਤ ਦਾ ਟੀਜ਼ਰ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮਾਰਸ਼ਲ ਸਹਿਗਲ ਇਸ ਤੋਂ ਪਹਿਲਾਂ ਵੀ ਪੰਜਾਬੀ ਸੰਗੀਤ ਜਗਤ ਨੂੰ 'ਵਕਤ', 'ਚੋਰੀ ਚੋਰੀ', 'ਮਿੱਟੀ', 'ਸੀ ਯੂ ਨਾਓ' ਵਰਗੇ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਵੀ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।
@marshallsehgal_official @rony769d #himanshikhurana @tseries.official
A post shared by Himanshi Khurana 👑 (@iamhimanshikhurana) on Jun 1, 2020 at 2:12am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            