ਦੀਪਿਕਾ ਨੂੰ ਰਣਬੀਰ ਦੇ ਮਾਤਾ-ਪਿਤਾ ਨਾਲ ਦੇਖ ਆਲੀਆ ਨੇ ਦਿੱਤਾ ਅਜਿਹਾ ਰਿਐਕਸ਼ਨ

5/13/2019 9:44:30 AM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਅੱਜ ਵੀ ਆਪਣੇ ਸਾਬਕਾ ਬੁਆਏਫਰੈਂਡ ਰਣਬੀਰ ਕਪੂਰ ਨਾਲ ਚੰਗੀ ਦੋਸਤੀ ਸ਼ੇਅਰ ਕਰਦੀ ਹੈ। ਇਸ ਕਾਰਨ ਚਾਹੇ ਪਰਦੇ 'ਤੇ ਨਜ਼ਰ ਹੋਣ ਜਾਂ ਫਿਰ ਕਿਸੇ ਇਵੈਂਟ 'ਚ, ਇਨ੍ਹਾਂ ਦੀ ਬਾਂਡਿੰਗ ਦੇਖਦੇ ਹੀ ਬਣਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੀਪਿਕਾ ਜਦੋਂ ਨਿਊਯਾਰਕ ਗਈ ਤਾਂ ਉਹ ਰਣਬੀਰ ਦੇ ਮਾਤਾ-ਪਿਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੂੰ ਮਿਲਣਾ ਨਹੀਂ ਭੁੱਲੀ। ਇਸ ਦੌਰਾਨ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ 'ਤੇ ਆਈਆਂ ਤਾਂ ਫੈਨਜ਼ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ। ਰਣਬੀਰ ਦੀ ਗਰਲਫਰੈਂਡ ਆਲੀਆ ਭੱਟ ਨੇ ਵੀ ਇਸ 'ਤੇ ਰਿਐਕਸ਼ਨ ਦਿੱਤਾ।

 
 
 
 
 
 
 
 
 
 
 
 
 
 

Such a fun evening with adorable @deepikapadukone .. gave lot of love n warmth 😍🥰

A post shared by neetu Kapoor. Fightingfyt (@neetu54) on May 11, 2019 at 10:15pm PDT


ਆਲੀਆ ਨੇ ਨੀਤੂ, ਰਿਸ਼ੀ ਅਤੇ ਦੀਪਿਕਾ ਦੀ ਪਿਆਰੀ ਤਸਵੀਰ ਨੂੰ ਲਾਈਕ ਕੀਤਾ। ਉਨ੍ਹਾਂ ਦੇ ਨਾਲ ਫੈਨਜ਼ ਵੱਲੋਂ ਵੀ ਹੁਣ ਤੱਕ ਇਸ ਤਸਵੀਰ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ। ਦੱਸ ਦੇਈਏ ਕਿ, ਰਿਸ਼ੀ ਕਪੂਰ ਪਿਛਲੇ ਸਾਲ ਸਤੰਬਰ 'ਚ ਕੈਂਸਰ ਦਾ ਇਲਾਜ ਕਰਵਾਉਣ ਲਈ ਨਿਊਯਾਰਕ ਗਏ ਸਨ। ਕੁਝ ਦਿਨ ਪਹਿਲਾਂ ਇਹ ਸਾਹਮਣੇ ਆਇਆ ਸੀ ਕਿ ਉਨ੍ਹਾਂ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ। ਰਣਬੀਰ ਨੇ ਹਾਲ ਹੀ 'ਚ ਦੱਸਿਆ ਸੀ ਕਿ ਰਿਸ਼ੀ ਕਪੂਰ ਇਕ-ਦੋ ਮਹੀਨਿਆਂ ਅੰਦਰ ਮੁੰਬਈ ਪਰਤ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News