''ਕੋਰੋਨਾ ਵਾਇਰਸ'' ਦੇ ਡਰ ਕਾਰਨ ਆਲੀਆ ਭੱਟ ''ਆਈਸੋਲੇਸ਼ਨ ਵਾਰਡ'' ''ਚ ਦਾਖਲ

3/18/2020 9:48:51 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਹੁਣ ਤੱਕ ਇਸ ਨਾਲ 7 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਦੁਨੀਆ 'ਲੌਕ ਡਾਊਨ' ਵਰਗੀ ਸਥਿਤੀ ਵੱਲ ਤੇਜੀ ਨਾਲ ਵਧ ਰਹੀ ਹੈ। ਇਸ ਮਹਾਮਾਰੀ ਦਾ ਹੁਣ ਤੱਕ ਕੋਈ ਇਲਾਜ ਨਾ ਹੋਣ ਕਾਰਨ ਖੁਦ ਨੂੰ ਇਸ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਬਚਣ ਲਈ ਅਹਤਿਆਤ ਵਰਤਣਾ ਹੀ ਇਕ ਮਾਤਰ ਤਰੀਕਾ ਹੈ। ਅਜਿਹੇ ਸਾਰੇ ਲੋਕ ਖੁਦ ਨੂੰ ਇਸ ਤੋਂ ਬਚਾਉਣ ਲਈ ਆਈਸੋਲੇਸ਼ਨ 'ਚ ਰੱਖ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਖੁਦ ਨੂੰ ਆਈਸੋਲੇਸ਼ਨ 'ਚ ਰੱਖਿਆ ਹੈ। ਹਾਲ ਹੀ 'ਚ ਆਲੀਆ ਭੱਟ ਦੀ ਭੈਣ ਨੇ ਉਸ ਦੀ ਇਕ ਤਸਵੀਰ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਭਿਨੇਤਰੀ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੇ ਆਪਣੇ ਇੰਸਟਾਗ੍ਰਾਮ ਦੇ ਸਟੇਟਸ 'ਤੇ ਆਲੀਆ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, ''ਆਲੀਆ ਹਮੇਸ਼ਾ ਵਾਂਗ ਜੀਵਨ ਤੇ ਕੈਟਨ ਦੋਨਾਂ 'ਚ ਜਿੱਤ ਰਹੀ ਹੈ।''

ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਿਆਦਾ ਤਰ ਲੋਕ ਖੁਦ ਨੂੰ ਸਭ ਤੋਂ ਦੂਰ ਰੱਖ ਰਹੇ ਹਨ। ਹਾਲ ਹੀ 'ਤ ਹੋਲੈਂਡ, ਜਰਮਨੀ, ਲੇਸਟਰ ਤੇ ਲੰਡਨ ਵਰਗੇ 4 ਸ਼ਹਿਰਾਂ ਨੇ ਆਪਣੇ ਸ਼ੋਅਜ਼ ਰੱਦ ਕਰਨ ਤੋਂ ਬਾਅਦ ਭਾਰਤ ਪਰਤੇ ਭਜਨ ਸਮਰਾਟ ਅਨੂਪ ਜਲੋਟਾ ਨੂੰ ਵੀ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ

ਦੱਸਣਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੀ ਲਪੇਟ 'ਚ 7976 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਭਾਰਤ 'ਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News