ਅਗਲੇ ਸਾਲ ਵਿਆਹ ਦੇ ਬੰਧਨ ''ਚ ਬੱਝੇਗੀ ਬਾਲੀਵੁੱਡ ਦੀ ਇਹ ਜੋੜੀ

7/23/2019 12:35:53 PM

ਮੁੰਬਈ(ਬਿਊਰੋ)— ਆਲੀਆ ਭੱਟ ਨੇ ਹਾਲ ਹੀ 'ਚ ਮੁੰਬਈ ਦੇ ਜੁਹੂ ਇਲਾਕੇ 'ਚ 13 ਕਰੋੜ ਰੁਪਏ ਦਾ ਇਕ ਆਲੀਸ਼ਾਨ ਘਰ ਖਰੀਦਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਘਰ ਖਰੀਦਣ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ 2020 'ਚ ਵਿਆਹ ਕਰ ਸਕਦੇ ਹਨ। ਇਸ ਦੇ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਖਬਰ ਮੁਤਾਬਕ ਆਲੀਆ ਭੱਟ ਤੇ ਰਣਬੀਰ ਕਪੂਰ ਸਾਲ 2020 ਦੀ ਸ਼ੁਰੂਆਤ 'ਚ ਹੀ ਵਿਆਹ ਕਰਵਾ ਸਕਦੇ ਹਨ।

ਸਭਿਆਸਾਚੀ ਕਰਨਗੇ ਲਹਿੰਗਾ ਡਿਜ਼ਾਈਨ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਲੀਆ ਭੱਟ ਆਪਣੇ ਵਿਆਹ 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਭਿਆਸਾਚੀ ਦਾ ਡਿਜ਼ਾਈਨਰ ਲਹਿੰਗਾ ਪਹਿਨਣ ਵਾਲੀ ਹੈ। ਰਿਪੋਰਟ ਮੁਤਾਬਕ ਆਲੀਆ ਅਪ੍ਰੈਲ 'ਚ ਸਭਿਆਸਾਚੀ ਨਾਲ ਮਿਲੀ ਸੀ। ਇਸ ਦੌਰਾਨ ਦੋਵਾਂ 'ਚ ਵੈਡਿੰਗ ਲਹਿੰਗੇ ਨੂੰ ਲੈ ਕੇ ਗੱਲਬਾਤ ਹੋਈ ਸੀ। ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ ਤੇ ਦੀਪਿਕਾ ਪਾਦੁਕੋਣ ਤੋਂ ਬਾਅਦ ਆਲੀਆ ਵੀ ਸਭਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਹਿਨੇਗੀ।
PunjabKesari

ਸਤੰਬਰ ਮਹੀਨੇ ਵਾਪਸ ਆ ਸਕਦੇ ਹਨ ਰਿਸ਼ੀ ਕਪੂਰ

ਦੱਸਿਆ ਜਾ ਰਿਹਾ ਹੈ ਕਿ ਰਿਸ਼ੀ ਕਪੂਰ ਸਤੰਬਰ ਦੇ ਮਹੀਨੇ 'ਚ ਆਪਣਾ ਇਲਾਜ ਕਰਵਾ ਕੇ ਨਿਊਯਾਰਕ ਤੋਂ ਇੰਡੀਆ ਆ ਸਕਦੇ ਹਨ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਆਲੀਆ ਅਤੇ ਰਣਬੀਰ ਦੇ ਵਿਆਹ ਦੀ ਡੇਟ ਫਾਈਨਲ ਕੀਤੀ ਜਾਵੇਗੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਪਰਿਵਾਰ ਦੇ ਮੈਂਬਰ ਵਿਆਹ ਦੀ ਡੇਟ ਅਤੇ ਮਹੂਰਤ ਤੈਅ ਕਰਨ ਲਈ ਜਲਦ ਹੀ ਆਪਣੇ ਪੰਡਿਤ ਜੀ ਨਾਲ ਵੀ ਮਿਲਣਗੇ। ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News