ਨਿੱਕੇ ਸਰਦਾਰ ਬੱਚੇ ਨੇ ਅਦਾਕਾਰੀ ਦੇ ਖੇਤਰ ''ਚ ਖੂਬ ਚਮਕਾਇਆ ਨਾਂ, ਕੀ ਤੁਸੀਂ ਪਛਾਇਆ?

11/6/2019 10:28:05 AM

ਜਲੰਧਰ (ਬਿਊਰੋ) — ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਿਹਾ ਸਰਦਾਰ ਬੱਚਾ ਕੋਈ ਹੋਰ ਨਹੀਂ ਪੰਜਾਬੀ ਅਦਾਕਾਰ ਅਮਨ ਧਾਲੀਵਾਲ ਹੈ। ਜੀ ਹਾਂ ਅਮਨ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੇ ਨਾਨੇ ਨਾਲ ਨਜ਼ਰ ਆ ਰਹੇ ਹਨ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਅਮਨ ਧਾਲੀਵਾਲ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ 'ਚ ਬਤੌਰ ਮਾਡਲ ਕੰਮ ਕਰਕੇ ਆਪਣੀ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ, ਜਿਵੇਂ 'ਇਕ ਕੁੜੀ ਪੰਜਾਬ ਦੀ', 'ਵਿਰਸਾ', 'ਅੱਜ ਦੇ ਰਾਂਝੇ' ਤੋਂ ਇਲਾਵਾ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ।

 
 
 
 
 
 
 
 
 
 
 
 
 
 

With Nana “Jatthedaar Dalip singh “

A post shared by Aman Dhaliwal (@amandhaliwalactor) on Nov 1, 2019 at 3:16am PDT


ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ 'ਯੋਧਾ ਅਕਬਰ' 'ਚ ਉਹ ਐਸ਼ਵਰਿਆ ਰਾਏ ਬੱਚਨ ਦੇ ਮੰਗੇਤਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਟੀ. ਵੀ. ਦੇ ਕਈ ਸੀਰੀਅਲਸ 'ਚ ਕੰਮ ਕਰ ਰਹੇ ਹਨ ਤੇ ਬਹੁਤ ਹੀ ਜਲਦ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼' ਦੇ ਰੀਮੇਕ ਨਾਲ ਪੰਜਾਬੀ ਪਰਦੇ 'ਤੇ ਕਮਬੈਕ ਕਰਦੇ ਹੋਏ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

“Nanak naam jahaaz hai” mahurat clap

A post shared by Aman Dhaliwal (@amandhaliwalactor) on Oct 19, 2019 at 10:23pm PDT


ਦੱਸ ਦਈਏ ਇਸ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਗੈਵੀ ਚਾਹਲ, ਮੁਕੇਸ਼ ਰਿਸ਼ੀ, ਦ੍ਰਿਸ਼ਟੀ ਗਰੇਵਾਲ, ਯਾਮਿਨੀ ਮਲਹੋਤਰਾ, ਵਿੰਦੂ ਦਾਰਾ ਸਿੰਘ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News