ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੈ ਜੈਜ਼ੀ ਬੀ ਦਾ ਧਾਰਮਿਕ ਗੀਤ ''ਧਨ ਧਨ ਬਾਬਾ ਨਾਨਕ'' (ਵੀਡੀਓ)

11/6/2019 10:34:50 AM

ਜਲੰਧਰ (ਬਿਊਰੋ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗਾਇਕ ਜੈਜ਼ੀ-ਬੀ ਨੇ ਆਪਣਾ ਨਵਾਂ ਧਾਰਮਿਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ 'ਧਨ ਧਨ ਬਾਬਾ ਨਾਨਕ' ਹੈ। 'ਧਨ ਧਨ ਬਾਬਾ ਨਾਨਕ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਸੱਤੀ ਖੋਖੇਵਾਲੀਆ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਜੱਸੀ ਭਰੋਸ ਨੇ ਆਪਣੀਆਂ ਧੁਨਾਂ ਨਾਲ ਸਜਾਇਆ ਹੈ। ਇਸ ਧਾਰਮਿਕ ਗੀਤ ਦਾ ਫਿਲਮਾਂਕਣ ਟਰੂ ਰੂਟਸ ਪ੍ਰੋਡਕਸ਼ਨ ਨੇ ਕੀਤਾ ਹੈ। ਜੱਸ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਇਹ ਗੀਤ ਹਰ ਇਕ ਨੂੰ ਗੁਰੂ ਘਰ ਨਾਲ ਜੋੜਦਾ ਹੈ। ਜੈਜ਼ੀ ਬੀ ਦੇ ਪ੍ਰਸ਼ੰਸਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਜ਼ੀ ਬੀ ਦਾ 'ਦਿਲ ਮੰਗਦੀ' ਗੀਤ ਆਇਆ ਸੀ, ਇਸ ਗੀਤ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਅਪਾਚੀ ਇੰਡੀਅਨ ਨੇ ਲੰਮੀ ਬਰੇਕ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਵਾਪਸੀ ਕੀਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News