ਜਦੋਂ ਰਣਵੀਰ ਸਿੰਘ ਨੇ ਮਹਿਲਾ ਨੂੰ ਕਿਹਾ ਭਾਬੀ, ਵੀਡੀਓ ਵਾਇਰਲ

11/6/2019 11:20:17 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਆਏ ਦਿਨ ਆਪਣੇ ਸਟਾਈਲ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ ’ਚ ਛਾਏ ਰਹਿੰਦੇ ਹਨ। ਇਕ ਵਾਰ ਫਿਰ ਰਣਵੀਰ ਚਰਚਾ ’ਚ ਛਾਏ ਹੋਏ ਹਨ। ਰਣਵੀਰ ਦਾ ਇਕ ਟਿੱਕ ਟਾਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁੱਕੇਗਾ। ਇਸ ਵੀਡੀਓ ਨੂੰ ਰਣਵੀਰ ਸਿੰਘ ਨੇ ਸ਼ੇਅਰ ਕੀਤਾ ਹੈ।


ਵੀਡੀਓ ’ਚ ਰਣਵੀਰ ਇਕ ਮਹਿਲਾ ਨੂੰ ਭਾਬੀ ਕਹਿੰਦੇ ਹਨ ਤੇ ਮੋਬਾਇਲ ਕੱਢ ਕੇ ਉਨ੍ਹਾਂ ਨਾਲ ਸੈਲਫੀ ਕਲਿੱਕ ਕਰਦੇ ਹਨ। ਰਣਵੀਰ ਵੱਲੋਂ ਭਾਬੀ ਕਹਿਣ ’ਤੇ ਉਨ੍ਹਾਂ ਦੇ ਨੇੜੇ ਦੇ ਲੋਕ ਹੱਸਣ ਲੱਗਦੇ ਹਨ। ਰਣਵੀਰ ਨਾਲ ਮਸਤੀ ਕਰ ਰਹੀ ਮਹਿਲਾ (ਗੁਨੀਤ) ਕਹਿੰਦੀ ਹੈ ਕਿ ਪਲੀਜ਼ ਮੈਨੂੰ ਭਾਬੀ ਨਾ ਬੋਲੋ ਪਲੀਜ਼। ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦੇਈਏ ਕਿ ਰਣਵੀਰ ਸਿੰਘ ਦਿੱਲੀ ਦੇ ਵਿਆਹ ਵਿਚ ਪਰਫਾਰਮ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ‘ਤਤੜ - ਤਤੜ...’, ‘ਆਂਖ ਮਾਰੇ...’ ਅਤੇ ‘ਕਾਲ਼ਾ ਚਸ਼ਮਾ...’ ਵਰਗੇ ਬਾਲੀਵੁੱਡ ਸਾਂਗਸ ’ਤੇ ਪਰਫਾਰਮ ਕੀਤਾ। ਇਸ ਵਿਆਹ ਵਿਚ ਗੁਨੀਤ ਵੀ ਮੌਜੂਦ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News