ਅੰਬਰਦੀਪ ਤੇ ਰਿਦਮ ਬੁਆਏਜ਼ ਨੇ ਕੀਤਾ ਅਗਲੀ ਫਿਲਮ ਦਾ ਐਲਾਨ, ਸਾਹਮਣੇ ਆਈ ਪਹਿਲੀ ਝਲਕ

5/21/2020 12:31:51 PM

ਜਲੰਧਰ (ਬਿਊਰੋ) — ਪੰਜਾਬੀ ਫਿਲਮੀ ਜਗਤ 'ਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਛਾਣ ਰੱਖਣ ਵਾਲੇ ਅੰਬਰਦੀਪ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਗਲੀ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, ''ਲਾਕਡਾਊਨ ਦੌਰਾਨ ਇਕ ਜਿੰਦ ਪੈਦਾ ਹੋਈ, ਦੁਨੀਆ ਨੂੰ ਸਿਨੇਮਾ ਰਾਹੀਂ ਸਿੱਖ ਇੰਪਾਇਰ ਦਿਖਾਉਣ ਦੀ ਜਿੰਦ।'' 'ਉੱਚਾ ਬੁਰਜ ਲਾਹੌਰ ਦਾ' ਦੇ ਟਾਈਟਲ ਹੇਠ ਇਸ ਫਿਲਮ ਨੂੰ ਬਣਾਇਆ ਜਾਵੇਗਾ ਅਤੇ ਅਗਲੇ ਸਾਲ ਇਹ ਫਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫਿਲਮ ਨੂੰ ਅੰਬਰਦੀਪ ਵੱਲੋਂ ਲਿਖਿਆ ਗਿਆ ਹੈ ਅਤੇ ਉਹ ਖੁਦ ਹੀ ਫਿਲਮ ਨੂੰ ਡਾਇਰੈਕਟ ਕਰਦੇ ਹੋਏ ਨਜ਼ਰ ਆਉਣਗੇ। 'ਉੱਚਾ ਬੁਰਜ ਲਾਹੌਰ ਦਾ' ਫਿਲਮ ਨੂੰ ਅੰਬਰਦੀਪ ਪ੍ਰੋਡਕਸ਼ਨ ਤੇ ਰਿਦਮ ਬੁਆਏਜ਼ ਵੱਲੋਂ ਪੇਸ਼ ਕੀਤਾ ਜਾਵੇਗਾ। ਫਿਲਹਾਲ ਫਿਲਮ 'ਚ ਕਿਹੜੇ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਜੇ ਗੱਲ ਕਰੀਏ ਅੰਬਰਦੀਪ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ 'ਲੌਂਗ ਲਾਚੀ' ਫਿਲਮ ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ। ਉਹ 'ਲਾਈਏ ਜੇ ਯਾਰੀਆਂ', 'ਭੱਜੋ ਵੀਰੋ ਵੇ' ਤੋਂ ਇਲਾਵਾ ਕਈ ਫਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News