ਮੁਸ਼ਕਿਲਾਂ ''ਚ ਘਿਰੀ ਅਮੀਸ਼ਾ ਪਟੇਲ, ਕੋਰਟ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ

10/12/2019 3:41:40 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖਿਲਾਫ ਰਾਂਚੀ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਮੀਸ਼ਾ 'ਤੇ ਪ੍ਰੋਡਿਊਸਰ ਅਜੇ ਕੁਮਾਰ ਨੇ ਢਾਈ ਕਰੋੜ ਰੁਪਏ ਦਾ ਚੈੱਕ ਬਾਊਂਸ ਦਾ ਦੋਸ਼ ਲਾਇਆ ਹੈ। ਅਜੇ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2018 'ਚ ਫਿਲਮ 'ਦੇਸੀ ਮੈਜਿਕ' ਬਣਾਉਣ ਲਈ 3 ਕਰੋੜ ਰੁਪਏ ਉਧਾਰ ਦਿੱਤੇ ਸਨ। ਇਸ ਤੋਂ ਬਾਅਦ ਉਹ ਜਦੋਂ ਵੀ ਅਮੀਸ਼ਾ ਕੋਲੋ ਪੈਸੇ ਵਾਪਸ ਮੰਗਦੇ ਤਾਂ ਉਹ ਇਸ ਗੱਲ 'ਤੇ ਕੋਈ ਨਾ ਕੋਈ ਟਾਲ-ਮਟੋਲ ਕਰ ਜਾਂਦੀ ਸੀ ਜਾਂ ਕੋਈ ਪ੍ਰਕਿਰਿਆ ਨਹੀਂ ਦਿੰਦੀ ਸੀ।

ਇਸ ਤੋਂ ਬਾਅਦ 'ਚ ਜਦੋਂ ਫਿਲਮ ਠੰਡੇ ਬਸਤੇ 'ਚ ਚਲੀ ਗਈ ਤਾਂ ਪ੍ਰੋਡਿਊਸਰ ਨੇ ਪੈਸੇ ਮੰਗੇ। ਅਮੀਸ਼ਾ ਨੇ ਢਾਈ ਕਰੋੜ ਦਾ ਚੈੱਕ ਦਿੱਤਾ ਪਰ ਜਦੋਂ ਚੈੱਕ ਨੂੰ ਬੈਂਕ 'ਚ ਲਾਇਆ ਗਿਆ ਤਾਂ ਉਹ ਬਾਊਂਸ ਹੋ ਗਿਆ। ਇਸੇ ਮਾਮਲੇ 'ਚ ਅਮੀਸ਼ਾ ਖਿਲਾਫ ਰਾਂਚੀ ਕੋਰਟ 'ਚ ਥੋਖਾਧੜੀ ਦਾ ਕੇਸ ਚੱਲ ਰਿਹਾ ਹੈ। ਅਜੇ ਨੇ ਦੱਸਿਆ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਅਮੀਸ਼ਾ ਨਾਲ ਕਈ ਵਾਰ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਇਕ ਵਾਰ ਵੀ ਰਿਸਪੌਂਸਡ ਨਹੀਂ ਦਿੱਤਾ। ਇਸ ਤੋਂ ਬਾਅਦ ਅਮੀਸ਼ਾ ਨੂੰ ਕਈ ਸੰਮਨ ਭੇਜੇ ਗਏ ਤੇ ਪੈਸਿਆਂ ਨੂੰ ਲੈ ਕੇ ਕੋਰਟ 'ਚ ਕਾਰਵਾਈ ਚੱਲਦੀ ਰਹੀ।

ਦੱਸਣਯੋਗ ਹੈ ਕਿ 3 ਕਰੋੜ ਦੀ ਧੋਖਾਧੜੀ ਮਾਮਲੇ ਕਾਰਨ ਚਰਚਾ 'ਚ ਚੱਲ ਰਹੀ ਅਮੀਸ਼ਾ ਪਟੇਲ ਆਪਣੇ ਜਮਾਨੇ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ 'ਚ 'ਚ ਮਸ਼ਹੂਰ ਸੀ। ਅਮੀਸ਼ਾ 'ਤੇ ਇਹ ਵੀ ਦੋਸ਼ ਹੈ ਕਿ ਪੈਸੇ ਮੰਗਣ 'ਤੇ ਉਨ੍ਹਾਂ ਨੇ ਮਸ਼ਹੂਰ ਲੋਕਾਂ ਨਾਲ ਆਪਣੀਆਂ ਤਸਵੀਰਾਂ ਦਿਖਾ ਕੇ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਮੀਸ਼ਾ 'ਤੇ ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾ ਵੀ ਉਸ 'ਤੇ ਧੋਖਾਧੜੀ ਦੇ ਦੋਸ਼ ਲੱਗ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News