ਮੁਸ਼ਕਿਲਾਂ 'ਚ ਘਿਰੀ ਅਮੀਸ਼ਾ ਪਟੇਲ, 27 ਜਨਵਰੀ ਨੂੰ ਪੇਸ਼ੀ ਦਾ ਹੁਕਮ

11/30/2019 9:08:52 AM

ਇੰਦੌਰ (ਭਾਸ਼ਾ) : ਜ਼ਿਲਾ ਅਦਾਲਤ ਨੇ ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਵਿਰੁੱਧ 10 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਦੀ ਸ਼ਿਕਾਇਤ ਦਰਜ ਕੀਤੀ ਹੈ। ਇਸ ਤੋਂ ਇਲਾਵਾ 47 ਸਾਲਾ ਅਭਿਨੇਤਰੀ ਨੂੰ ਅਗਲੇ ਸਾਲ 27 ਜਨਵਰੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇੰਦੌਰ ਨਿਵਾਸੀ ਸ਼ਿਕਾਇਤਕਰਤਾ ਨੀਸ਼ਾ ਸ਼ੀਪਾ (30) ਦੇ ਵਕੀਲ ਦੁਰਗੋਸ਼ ਸ਼ਰਮਾ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾ ਦਰਜਾ ਨਿਆਂਇਕ ਮੈਜਿਸਟਰੇਟ ਜੇ. ਐੱਮ. ਐੱਫ. ਸੀ. ਮਨੀਸ਼ ਭੱਟ ਨੇ ਅਮੀਸ਼ਾ ਦੇ ਵਿਰੁੱਧ ਉਨ੍ਹਾਂ ਦੀ ਮੁਵੱਕਲ ਦੀ ਸ਼ਿਕਾਇਤ ਨੂੰ ਬੁੱਧਵਾਰ ਦਰਜ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੇ. ਐੱਮ. ਐੱਫ. ਸੀ. ਨੇ ਬੁੱਧਵਾਰ ਸ਼ਿਕਾਇਤ 'ਤੇ ਸੁਣਵਾਈ ਕਰ ਕੇ 27 ਜਨਵਰੀ ਨੂੰ ਅਮੀਸ਼ਾ ਨੂੰ ਅਦਾਲਤ 'ਚ ਆਉਣ ਦਾ ਹੁਕਮ ਦਿੱਤਾ।

 

ਦੱਸਣਯੋਗ ਹੈ ਕਿ ਅਮੀਸ਼ਾ 'ਤੇ ਪ੍ਰੋਡਿਊਸਰ ਅਜੇ ਕੁਮਾਰ ਨੇ ਢਾਈ ਕਰੋੜ ਰੁਪਏ ਦਾ ਚੈੱਕ ਬਾਊਂਸ ਦਾ ਦੋਸ਼ ਲਾਇਆ ਹੈ। ਅਜੇ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2018 'ਚ ਫਿਲਮ 'ਦੇਸੀ ਮੈਜਿਕ' ਬਣਾਉਣ ਲਈ 3 ਕਰੋੜ ਰੁਪਏ ਉਧਾਰ ਦਿੱਤੇ ਸਨ। ਇਸ ਤੋਂ ਬਾਅਦ ਉਹ ਜਦੋਂ ਵੀ ਅਮੀਸ਼ਾ ਕੋਲੋ ਪੈਸੇ ਵਾਪਸ ਮੰਗਦੇ ਤਾਂ ਉਹ ਇਸ ਗੱਲ 'ਤੇ ਕੋਈ ਨਾ ਕੋਈ ਟਾਲ-ਮਟੋਲ ਕਰ ਜਾਂਦੀ ਸੀ ਜਾਂ ਕੋਈ ਪ੍ਰਕਿਰਿਆ ਨਹੀਂ ਦਿੰਦੀ ਸੀ। ਇਸ ਤੋਂ ਬਾਅਦ 'ਚ ਜਦੋਂ ਫਿਲਮ ਠੰਡੇ ਬਸਤੇ 'ਚ ਚਲੀ ਗਈ ਤਾਂ ਪ੍ਰੋਡਿਊਸਰ ਨੇ ਪੈਸੇ ਮੰਗੇ। ਅਮੀਸ਼ਾ ਨੇ ਢਾਈ ਕਰੋੜ ਦਾ ਚੈੱਕ ਦਿੱਤਾ ਪਰ ਜਦੋਂ ਚੈੱਕ ਨੂੰ ਬੈਂਕ 'ਚ ਲਾਇਆ ਗਿਆ ਤਾਂ ਉਹ ਬਾਊਂਸ ਹੋ ਗਿਆ। ਇਸੇ ਮਾਮਲੇ 'ਚ ਅਮੀਸ਼ਾ ਖਿਲਾਫ ਰਾਂਚੀ ਕੋਰਟ 'ਚ ਥੋਖਾਧੜੀ ਦਾ ਕੇਸ ਚੱਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News