''ਲਵਯਾਤਰੀ'' ਵਿਵਾਦ : ਸਲਮਾਨ ਖਾਨ ਨੂੰ ਮਿਲੀ ਸੁਪਰੀਮ ਕੋਰਟ ਤੋਂ ਰਾਹਤ

11/30/2019 9:21:03 AM

ਨਵੀਂ ਦਿੱਲੀ (ਭਾਸ਼ਾ) – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਲਵਯਾਤਰੀ' ਫਿਲਮ ਦਾ ਨਿਰਮਾਣ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ 'ਤੇ ਸੱਟ ਮਾਰਨ ਦੇ ਮਾਮਲੇ ਵਿਚ ਹਿੰਦੀ ਫਿਲਮ ਅਭਿਨੇਤਾ ਸਲਮਾਨ ਖਾਨ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ। ਜਸਟਿਸ ਏ. ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਖਾਨ ਨੂੰ ਇਹ ਰਾਹਤ ਦਿੱਤੀ। ਸਰਵਉੱਚ ਅਦਾਲਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪਿਛਲੇ ਸਾਲ 5 ਅਕਤੂਬਰ ਨੂੰ ਰਿਲੀਜ਼ ਹੋਈ ਫਿਲਮ ਨੂੰ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ. ਬੀ. ਐੱਫ. ਸੀ.) ਤੋਂ ਮਨਜ਼ੂਰੀ ਮਿਲੀ ਸੀ ਅਤੇ ਇਸ ਦੇ ਬਾਵਜੂਦ ਬਿਹਾਰ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਅਤੇ ਗੁਜਰਾਤ ਦੇ ਵਡੋਦਰਾ ਵਿਚ ਇਕ ਅਪਰਾਧਿਕ ਸ਼ਿਕਾਇਤ ਪੈਂਡਿੰਗ ਹੈ। ਸਲਮਾਨ ਵਲੋਂ ਪੇਸ਼ ਹੋਏ ਵਕੀਲ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸੀ. ਬੀ. ਐੱਫ. ਸੀ. ਤੋਂ ਜਦੋਂ ਪ੍ਰਮਾਣ ਪੱਤਰ ਮਿਲ ਜਾਂਦਾ ਹੈ ਤਾਂ ਨਿਰਮਾਤਾ ਨੂੰ ਸਿਨੇਮਾਘਰਾਂ ਵਿਚ ਫਿਲਮ ਦਿਖਾਉਣ ਦੀ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਕਿਸੇ ਫਿਲਮ ਦੇ ਨਾਂ ਜਾਂ ਗਾਣੇ ਨੂੰ ਲੈ ਕੇ ਅਜਿਹੀ ਨਿੱਜੀ ਧਾਰਨਾ ਦੇ ਆਧਾਰ 'ਤੇ ਕੋਈ ਅਪਰਾਧਿਕ ਕਾਨੂੰਨ ਨਹੀਂ ਲੱਗਣਾ ਚਾਹੀਦਾ।

ਦੱਸਣਯੋਗ ਹੈ ਕਿ ਫਿਲਮ ਦਾ ਨਾਂ ਪਹਿਲਾ ਫਿਲਮ ਦਾ ਨਾਂ 'ਲਵਰਾਤਰੀ' ਸੀ ਪ੍ਰੰਤੂ 'ਨਵਰਾਤਰੀ' ਵਰਗੀ ਮਿਲਦੀ-ਜੁਲਦੀ ਧੁਨੀ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਮਾਤਾਵਾਂ ਨੇ ਇਸ ਦਾ ਨਾਂ ਬਦਲ ਕੇ 'ਲਵਯਾਤਰੀ' ਕਰ ਦਿੱਤਾ ਸੀ। ਫਿਲਮ ਵਿਚ ਸਲਮਾਨ ਦੇ ਜੀਜਾ ਆਯੁਸ਼ ਸ਼ਰਮਾ ਅਤੇ ਅਭਿਨੇਤਰੀ ਵਰੀਨਾ ਹੁਸੈਨ ਮੁੱਖ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News