ਪਰਦੇ ''ਤੇ ਵਰੁਣ ਧਵਨ ਤੋਂ ਕੁੱਟ ਖਾ ਚੁੱਕੇ ਨੇ ਆਸਿਮ ਰਿਆਜ਼, ਕੀ ਤੁਹਾਨੂੰ ਪਤਾ ਹੈ ਫਿਲਮ ਦਾ ਨਾਂ?

11/30/2019 9:35:39 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇਸ ਸਮੇਂ ਆਸਿਮ ਰਿਆਜ਼ ਨੇ ਘਰ 'ਚ ਖੂਬ ਬਵਾਲ ਮਚਾਇਆ ਹੋਇਆ ਹੈ। ਇਕ ਪਾਸੇ ਉਹ ਘਰ ਦੇ ਮਜ਼ਬੂਤ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਪਾਰਸਾ ਛਾਬੜਾ ਨਾਲ ਪੰਗੇ ਲੈ ਰਿਹਾ ਹੈ, ਉੱਥੇ ਹੀ ਹਿਮਾਂਸ਼ੀ ਖੁਰਾਨਾ ਨਾਲ ਰੋਮਾਂਟਿਕ ਹੁੰਦੇ ਵੀ ਨਜ਼ਰ ਆ ਰਿਹਾ ਹੈ। 'ਬਿੱਗ ਬੌਸ' ਦੇ ਘਰ 'ਚ ਪਹਿਲੇ ਦਿਨ ਤੋਂ ਹੋ ਰਹੇ ਆਸਿਮ ਨੇ ਇਸ ਸਫਰ 'ਚ ਅਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਆਸਿਮ ਬਾਰੇ 'ਚ ਹੁਣ ਇਕ ਨਵੀਂ ਤੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ।

 

ਦਰਅਸਲ, ਆਸਿਮ ਰਿਆਜ਼ ਨੇ ਜਦੋਂ ਬਿੱਗ ਬੌਸ 'ਚ ਐਂਟਰੀ ਲਈ ਹੈ, ਉਦੋਂ ਉਸ ਦੀ ਪਛਾਣ ਇਕ ਮਾਡਲ ਵੱਜੋਂ ਦਿੱਤੀ ਗਈ ਸੀ ਪਰ ਘੱਟ ਲੋਕ ਹੀ ਜਾਣਦੇ ਹਨ ਕਿ ਆਸਿਮ ਵਰੁਣ ਧਵਨ ਦੀ ਫਿਲਮ 'ਮੈਂ ਤੇਰਾ ਹੀਰੋ' 'ਚ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਇਸ ਫਿਲਮ 'ਚ ਆਸਿਮ ਦਾ ਕਿਰਦਾਰ ਗੁੰਡੇ ਵਾਲਾ ਸੀ। ਫਿਲਮ ਦਾ ਮੁੱਖ ਵਿਲੈਨ ਵਰੁਣ ਦੇ ਪਿੱਛੇ ਕੁਝ ਗੁੰਡੇ ਭੇਜਦਾ ਹੈ, ਜਿਨ੍ਹਾਂ 'ਚੋਂ ਇਕ ਆਸਿਮ ਵੀ ਸੀ। ਫਿਲਮ 'ਚੋਂ ਆਸਿਮ ਦਾ ਇਹ ਸਕ੍ਰੀਨ ਸ਼ਾਟ ਤੇ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News