ਰਿਲੀਜ਼ ਹੁੰਦਿਆ ਹੀ ਟਰੈਂਡਿੰਗ ''ਚ ਛਾਇਆ ਆਰ ਨੇਤ ਦਾ ਗੀਤ ''ਰੀਲਾਂ ਵਾਲਾ ਡੈੱਕ'' (ਵੀਡੀਓ)

11/30/2019 10:08:58 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਚੱਕਵੇ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦਰਅਸਲ, ਹਾਲ ਹੀ 'ਚ ਆਰ ਨੇਤ ਦਾ ਨਵਾਂ ਗੀਤ 'ਰੀਲਾਂ ਵਾਲਾ ਡੈੱਕ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਆਰ ਨੇਤ ਤੇ ਲਾਭ ਹੀਰਾ ਦੀ ਜੁਗਲਬੰਦੀ ਨੇ ਰੰਗ ਹੀ ਬੰਨ ਦਿੱਤੇ ਹਨ। 'ਰੀਲਾਂ ਵਾਲਾ ਡੈੱਕ' 'ਚ ਆਰ ਨੇਤ ਨੇ ਰੂਹਾਂ ਵਾਲੇ ਪਿਆਰ ਦੀ ਗੱਲ ਕੀਤੀ ਹੈ।


ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ ਆਰ ਨੇਤ ਨੇ ਲਿਖੇ ਹਨ ਅਤੇ ਗੀਤ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਸ਼ਨਦਾਰ ਵੀਡੀਓ ਤੇ ਕਹਾਣੀ ਜਿਓਣਾ ਤੇ ਜੋਗੀ ਵੱਲੋਂ ਬਣਾਈ ਗਈ ਹੈ। ਇਸ ਗੀਤ ਦੀ ਵੀਡੀਓ 'ਚ ਆਰ ਨੇਤ ਤੇ ਗਿੰਨੀ ਕਪੂਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੁੰਦਿਆ ਹੀ ਆਰ ਨੇਤ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News