ਗੁਰੂ ਰੰਧਾਵਾ ਨੇ ਖਰੀਦੀ ਨਵੀਂ ''ਲੈਂਬਰਗਿਨੀ'' ਕਾਰ, ਸ਼ੇਅਰ ਕੀਤੀ ਤਸਵੀਰ

11/30/2019 10:19:53 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਈ ਨਵੀਂ ਲੈਂਬਰਗਿਨੀ (Lamborghini) ਕਾਰ ਲੈ ਲਈ ਹੈ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅੱਜ ਤੋਂ ਨਵੀਂ ਸਵਾਰੀ Lamborghini Gallardo..ਧੰਨਵਾਦ ਪ੍ਰਮਾਤਮਾ, ਮੇਰੇ ਮਾਤਾ-ਪਿਤਾ, ਮੇਰਾ ਭਰਾ, ਮੇਰੀ ਟੀਮ, ਮੇਰੇ ਸਾਰੇ ਹੀ ਫੈਨਜ਼ ਤੇ ਮੇਰੇ ਦੋਸਤ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ 'ਚ ਸਭ ਕੁਝ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਲਈ..ਨਾਲ ਇਸ ਨਵੇਂ ਖਿਡੌਣ ਲਈ ਵੀ।'' ਇਸ ਪੋਸਟ ਤੋਂ ਬਾਅਦ ਫੈਨਜ਼ ਤੇ ਪੰਜਾਬੀ ਕਲਾਕਾਰਾਂ ਨੇ ਮੁਬਾਰਕਾਂ ਵਾਲੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ ਹੈ।

 
 
 
 
 
 
 
 
 
 
 
 
 
 

New ride from today @lamborghini Gallardo Thankyou God, Mom Dad, My brother , my Team and all my fans and friends for making me capable of achieving everything in life including this new toy. This is alll your love ❤️

A post shared by Guru Randhawa (@gururandhawa) on Nov 29, 2019 at 12:35am PST


ਦੱਸਣਯੋਗ ਹੈ ਕਿ ਹਾਲ ਹੀ 'ਚ ਗੁਰੂ ਰੰਧਾਵਾ ਦਾ ਨਵਾਂ ਗੀਤ 'ਬਲੈਕ' ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਗੁਰੂ ਰੰਧਾਵਾ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਗੁਰੂ ਰੰਧਾਵਾ ਨੇ ਮੁੰਡੇ ਦੇ ਪੱਖ ਤੋਂ ਗਾਇਆ, ਜਿਸ ਨੇ ਜ਼ਿੰਦਗੀ 'ਚ ਸਫਲਤਾ ਤਾਂ ਪਾ ਲਈ ਹੈ ਪਰ ਆਪਣੇ ਪਿਆਰ ਨੂੰ ਖੋਅ ਦਿੱਤਾ ਹੈ। ਇਸ ਗੀਤ 'ਚ ਆਪਣੀ ਮਹਿਬੂਬਾ ਨੂੰ ਗੁਆਉਣ ਦੇ ਦਰਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News