ਅਮਿਤਾਭ ਤੇ ਜਯਾ ਬੱਚਨ ਨੇ ਕਰਵਾਇਆ ਕੈਟਰੀਨਾ ਦਾ ''ਵਿਆਹ'', ਦੇਖੋ ਤਸਵੀਰਾਂ

1/25/2020 11:43:00 AM

ਨਵੀਂ ਦਿੱਲੀ (ਬਿਊਰੋ) : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਹ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਸੀ। ਕੈਟਰੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਸਨ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਟਰੀਨਾ ਦੇ ਵਿਆਹ 'ਚ ਬਾਲੀਵੁੱਡ ਦੇ 2 ਦਿੱਗਜ ਵੀ ਸ਼ਾਮਲ ਹੋਏ ਹਨ। ਦੱਸ ਦਈਏ ਕਿ ਕੈਟਰੀਨਾ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਦਿੱਗਜ ਜੈਯਾ ਬੱਚਨ ਤੇ ਅਮਿਤਾਭ ਬੱਚਨ ਹਨ। ਅਮਿਤਾਭ ਤੇ ਜਯਾ ਤੋਂ ਇਲਾਵਾ ਵਿਆਹ 'ਚ ਸਾਊਥ ਦੇ ਕੁਝ ਸੁਪਰਸਟਾਰ ਵੀ ਸ਼ਾਮਲ ਹੋਏ ਸਨ।

ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਫੇਰੇ ਲੈਂਦੀ ਨਜ਼ਰ ਆ ਰਹੀ ਹੈ। ਇਹ ਸਭ ਪੜ੍ਹ ਕੇ ਤੁਸੀਂ ਥੋੜ੍ਹਾ ਹੈਰਾਨ ਹੋ ਗਏ ਹੋਵੋਗੇ ਨਾ? ਕੋਈ ਫੋਟੋਸ਼ੂਟ ਨਹੀਂ? ਕਿਸੇ ਸੈਲੇਬ ਦੀ ਫੋਟੋ ਨਹੀਂ? ਇਹ ਕਿਵੇਂ ਹੋ ਸਕਦਾ ਹੈ? ਜੇ ਤੁਸੀਂ ਵੀ ਅਜਿਹਾ ਸੋਚ ਰਹੇ ਹੋ ਤਾਂ ਨਾ ਸੋਚੋ, ਕਿਉਂਕਿ ਕੈਟਰੀਨਾ ਦਾ ਵਿਆਹ ਅਸਲ 'ਚ ਨਹੀਂ ਹੋਇਆ ਹੈ।

ਹਾਲਾਂਕਿ ਉਸ ਦਾ ਵਿਆਹ ਜ਼ਰੂਰ ਹੋਇਆ ਹੈ ਪਰ ਉਹ ਸਿਰਫ ਇਕ ਵਿਗਿਆਪਨ ਲਈ। ਅਮਿਤਾਭ ਦੇ ਫੈਨ ਪੇਜ਼ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ਚ 'ਦੁਲਹਨ' ਕੈਟਰੀਨਾ ਫੇਰੇ ਲੈਂਦੀ ਦਿਖਾਈ ਦੇ ਰਹੀ ਹੈ ਤੇ ਉਨ੍ਹਾਂ ਨਾਲ ਜਯਾ ਬੱਚਨ ਤੇ ਅਮਿਤਾਭ ਬੱਚਨ ਵੀ ਮੌਜੂਦ ਹਨ।

ਖਬਰਾਂ ਦੀ ਮੰਨੀਏ ਤਾਂ ਇਹ ਤਸਵੀਰਾਂ ਇਕ ਜੈਵਲਰੀ ਵਿਗਿਆਪਨ ਦੀ ਸ਼ੂਟਿੰਗ ਦੌਰਾਨ ਦੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News