ਅਮਿਤਾਭ ਬੱਚਨ ਨੇ ਲੋਕਾਂ ਨੂੰ ਕੀਤੀ ਮਾਸਕ ਪਹਿਨਣ ਦੀ ਅਪੀਲ, ਸਾਂਝੀ ਕੀਤੀ ਖਾਸ ਤਸਵੀਰ

5/25/2020 2:01:13 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਅਮਿਤਾਭ ਬੱਚਨ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਲਗਾਤਾਰ ਜਾਗਰੁਕ ਕਰ ਰਹੇ ਹਨ। ਹਾਲ ਹੀ ਵਿਚ ਐਕਟਰ ਨੇ ਸੋਸ਼ਲ ਮੀਡੀਆ ’ਤੇ ਫੈਨਜ਼ ਨੂੰ ਈਦ ਦੇ ਮੌਕੇ ’ਤੇ ਵਧਾਈ ਦਿੱਤੀ ਅਤੇ ਅਗਲੇ ਹੀ ਪੋਸਟ ਵਿਚ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਇਕ ਪੋਸਟ ਵੀ ਸਾਂਝੀ ਕੀਤੀ। ਇਸ ਪੋਸਟ ਰਾਹੀਂ ਉਹ ਲੋਕਾਂ ਨੂੰ ਮਾਸਕ ਪਹਿਨਣ ਅਤੇ ਆਪਣੇ ਮੂੰਹ ਨੂੰ ਕਵਰ ਕਰਨ ਦਾ ਸੁਨੇਹਾ ਦਿੰਦੇ ਨਜ਼ਰ ਆ ਰਹੇ ਹਨ। ਦਰਅਸਲ ਅਮਿਤਾਭ ਨੇ ਫੋਟੋਗ੍ਰਾਫਰ ਅਤੇ ਅਵਿ ਗਵਾਰਿਕਰ ਵੱਲੋਂ ਖਿੱਚੀਆਂ ਗਈਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਅਮਿਤਾਭ ਸਮੇਤ ਕਈ ਮਸ਼ਹੂਰ ਸਿਤਾਰੇ ਆਪਣੇ ਮੂੰਹ ਨੂੰ ਕਵਰ ਕਰਦੇ ਨਜ਼ਰ ਆ ਰਹੇ ਹਨ। ਅਮਿਤਾਭ ਨੇ ਮਾਸਕ ਪਾਇਆ ਹੈ,  ਉਥੇ ਹੀ ਬਾਕੀ ਸਿਤਾਰਿਆਂ ਵਿਚ ਕਿਸੇ ਨੇ ਹੱਥ ਨਾਲ ਤਾਂ ਕਿਸੇ ਨੇ ਗਲਵਸ ਨਾਲ ਮੂੰਹ ਨੂੰ ਕਵਰ ਕੀਤਾ ਹੈ। ਸਾਰੇ ਵੱਖ-ਵੱਖ ਅੰਦਾਜ਼ ਵਿਚ ਆਪਣੇ ਮੂੰਹ ਨੂੰ ਢਕੇ ਹੋਏ ਹਨ।

 

ਸੋਸ਼ਲ ਮੀਡੀਆ ’ਤੇ ਕਰ ਰਹੇ ਲੋਕਾਂ ਦਾ ਮਨੋਰੰਜਨ

 

ਦੱਸ ਦੇਈਏ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਹਰ ਤਰ੍ਹਾਂ ਨਾਲ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਕਦੇ ਕੋਈ ਜੋਕਸ ਸ਼ੇਅਰ ਕਰਦੇ ਹੈ ਤਾਂ ਕਦੇ ਕੋਈ ਥਰੋਬੈਕ ਤਸਵੀਰ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਆਯੁਸ਼ਮਾਨ ਖੁਰਾਨਾ ਨਾਲ ਉਨ੍ਹਾਂ ਦੀ ਫਿਲਮ ‘ਗੁਲਾਬੋ ਸਿਤਾਬੋ’ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਟਰੇਲਰ ਲੋਕਾਂ ਨੂੰ ਪਸੰਦ ਆ ਰਿਹਾ ਹੈ। ਫਿਲਮ ਵੀ ਅਗਲੇ ਮਹੀਨੇ OTT ਪਲੇਟਫਾਰਮ ’ਤੇ ਦਸਤਕ ਦੇਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News