ਅਮਿਤਾਭ ਬੱਚਨ ਨੂੰ ਇਸ ਗੱਲ ਦਾ ਰਹਿੰਦਾ ਹੈ ਹਮੇਸ਼ਾ ਅਫਸੋਸ

4/2/2019 9:03:37 AM

ਜਲੰਧਰ(ਬਿਊਰੋ)— ਅਮਿਤਾਭ ਬੱਚਨ 76 ਸਾਲ ਦੀ ਉਮਰ 'ਚ ਵੀ ਬੇਹੱਦ ਐਕਟਿਵ ਹਨ। ਉਹ ਸਿਰਫ ਫਿਲਮਾਂ 'ਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ 'ਚ ਉਨ੍ਹਾਂ ਦੀ ਵ੍ਹਾਈਟ ਦਾੜ੍ਹੀ, ਮੱਥੇ 'ਤੇ ਚੰਦਨ ਦਾ ਟਿੱਕਾ ਤੇ ਗਲ 'ਚ ਗਮਛਾ ਨਜ਼ਰ ਆ ਰਿਹਾ ਹੈ।


ਫੋਟੋਜ਼ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, 'ਢਲਦੀ ਉਮਰ ਨਾਲ ਇਕ ਚੀਜ਼ ਦਾ ਅਫਸੋਸ ਰਹਿੰਦਾ ਹੈ ਕਿ 'ਤੂੰ' ਕਹਿ ਕੇ ਬੁਲਾਉਣ ਵਾਲੇ ਘੱਟ ਹੋ ਜਾਂਦੇ ਹਨ।”ਇਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਤੋਂ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਦੀ ਇਹ ਲੁੱਕ ਕਿਸੇ ਫਿਲਮ ਨੂੰ ਲੈ ਕੇ ਹੈ ਜਾਂ ਕੁਝ ਹੋਰ ਵੀ ਚੱਲ ਰਿਹਾ ਹੈ।
PunjabKesari
ਬਿੱਗ ਬੀ ਦੀਆਂ ਤਸਵੀਰਾਂ ਦੇਖ ਉਨ੍ਹਾਂ ਦੇ ਫੈਨਜ਼ ਜ਼ਬਰਦਸਤ ਲਾਈਕ ਤੇ ਕੁਮੈਂਟ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਅਮਿਤਾਭ ਇਸ ਸਾਲ ਆਰੀਅਨ ਮੁਖਰਜ਼ੀ ਦੀ ਡਾਇਰੈਕਸ਼ਨ 'ਚ ਬਣੀ ਆਲੀਆ-ਰਣਬੀਰ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ 'ਕੇ.ਬੀ.ਸੀ.11' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News