ਅਮਿਤਾਭ ਬੱਚਨ ਨੇ ਆਪਣੀ ਪ੍ਰਾਪਰਟੀ ਨੂੰ ਲੈ ਕੇ ਕੀਤਾ ਖੁਲਾਸਾ, ਮਰਨ ਤੋਂ ਬਾਅਦ ਇੰਝ ਹੋਵੇਗੀ ਵੰਡ

8/25/2019 1:40:02 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਨੇ ਹਾਲ ਹੀ 'ਚ 'ਕੌਣ ਬਣੇਗਾ ਕਰੋੜਪਤੀ'  ਦੇ ਸੈੱਟ 'ਤੇ ਆਪਣੀ ਜਾਇਦਾਦ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ । ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਗੇਮ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ 11' 'ਚ ਸ਼ੁੱਕਰਵਾਰ ਦੇ 'ਕਰਮਵੀਰ ਸਪੈਸ਼ਲ ਐਪੀਸੋਡ' 'ਚ ਸਮਾਜ ਸੇਵਿਕਾ ਸਿੰਧੂਤਾਈ ਸਪਕਾਲ ਹੋਟ ਸੀਟ 'ਤੇ ਆਈ ਸੀ। ਸਿੰਧੂਤਾਈ ਇਕ ਯਤੀਮ ਆਸ਼ਰਮ ਚਲਾਉਂਦੀ ਹੈ, ਜਿਸ 'ਚ ਹੁਣ ਤੱਕ 1200 ਬੱਚਿਆਂ ਨੂੰ ਥਾਂ ਮਿਲ ਚੁੱਕੀ ਹੈ। ਅਮਿਤਾਭ ਸਿੰਧੂਤਾਈ ਕੋਲੋਂ ਪੁੱਛਦੇ ਹਨ ਕਿ ਤੁਹਾਡੇ ਆਸ਼ਰਮ 'ਚ ਲੜਕੀਆਂ ਜ਼ਿਆਦਾ ਹਨ ਕਿ ਲੜਕੇ, ਇਸ ਦਾ ਜਵਾਬ ਦਿੰਦੇ ਹੋਏ ਤਾਈ ਨੇ ਦੱਸਿਆ ਕਿ ਲੜਕੀਆਂ ਜ਼ਿਆਦਾ ਹਨ, ਮੈਂ ਪਹਿਲਾਂ ਧੀ ਲੈਂਦੀ ਹਾਂ, ਉਸ ਦੀ ਸੁਰੱਖਿਆ ਜ਼ਿਆਦਾ ਜਰੂਰੀ ਹੈ।
PunjabKesari
ਅਮਿਤਾਭ ਇਕ ਛੋਟੀ ਬੱਚੀ ਬਾਰੇ 'ਚ ਤਾਈ ਕੋਲੋਂ ਪੁੱਛਦੇ ਹਨ, ਜਿਸ ਨੂੰ ਕੁਝ ਲੋਕ ਛੱਡ ਕਰ ਚਲੇ ਗਏ ਸਨ। ਇਸ ਦੇ ਜਵਾਬ 'ਚ ਸਿੰਧੂਤਾਈ ਦੀ ਧੀ ਮਮਤਾ ਦੱਸਦੀ ਹੈ ਕਿ ਸਾਨੂੰ ਰਾਤ ਨੂੰ ਕਾਲ ਆਇਆ ਸੀ ਕਿ ਤਾਈ ਇਕ ਧੀ ਹੋਈ ਹੈ ਤੁਸੀਂ ਰੱਖ ਸਕਦੇ ਹੋ ਕੀ, ਨਹੀਂ ਤਾਂ ਅਸੀ ਕੁਝ ਹੋਰ ਸੋਚਾਂਗੇ, ਤਾਂ ਤਾਈ ਨੇ ਉਸ ਨੂੰ ਰੱਖ ਲਿਆ। ਮਮਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ  ਉਹ ਬੱਚੀ ਮਿਲੀ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਨੂੰ 10 ਦਿਨਾਂ ਤੱਕ ਆਈ. ਸੀ. ਯੂ. 'ਚ ਰੱਖਣਾ ਪਿਆ ਸੀ। ਇਸ ਗੱਲ ਨੂੰ ਸੁਣ ਕੇ ਅਮਿਤਾਭ ਕਾਫੀ ਭਾਵੁਕ ਹੋ ਗਏ ਸਨ।
PunjabKesari
ਅਮਿਤਾਭ ਕਹਿੰਦੇ ਹਨ,''ਅਸੀਂ ਪਹਿਲਾਂ ਵੀ ਕਿਹਾ ਹੈ ਅਤੇ ਅੱਜ ਵੀ ਕਹਿ ਰਿਹਾ ਹਾਂ ਕਿ ਜਦੋਂ ਵੀ ਅਸੀਂ ਮਰ ਜਾਵਾਂਗੇ ਤਾਂ ਜੋ ਕੁਝ ਵੀ ਸਾਡਾ ਹੈ, ਜੋ ਕੁਝ ਵੀ ਥੋੜ੍ਹਾ ਬਹੁਤ ਸਾਡੇ ਕੋਲ ਹੈ ਉਹ ਸਾਡੀ ਔਲਾਦ ਹਾਂ ਇਕ ਪੁੱਤਰ ਅਤੇ ਇਕ ਧੀ ਦੋਵਾਂ ਦਾ ਅੱਧਾ-ਅੱਧਾ। ਦੋਵਾਂ ਨੂੰ ਬਰਾਬਰ ਮਿਲੇਗਾ, ਚਾਹੇ ਜੋ ਵੀ ਹੋਵੇ।'' ਦੱਸ ਦੇਈਏ ਕਿ ਅਮਿਤਾਭ ਬੱਚਨ ਕੋਲ ਲੱਗਭਗ 460 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਗੱਲ ਦਾ ਖੁਲਾਸਾ ਜਯਾ ਬੱਚਨ ਦੇ ਚੋਣ ਨਾਮਾਂਕਨ ਪੱਤਰ ਤੋਂ ਹੋਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News