''ਕੌਨ ਬਨੇਗਾ ਕਰੋੜਪਤੀ 11'' ''ਚ ਇਸ ਵਜ੍ਹਾ ਕਰਕੇ ਸ਼ਰਮਿੰਦਾ ਹੋਏ ਅਮਿਤਾਭ ਬੱਚਨ

11/9/2019 11:51:35 AM

ਮੁੰਬਈ (ਬਿਊਰੋ) — 'ਕੌਨ ਬਨੇਗਾ ਕਰੋੜਪਤੀ' ਦੇ 11ਵੇਂ ਸੀਜ਼ਨ ਦੇ ਸ਼ੁੱਕਰਵਾਰ ਦੇ ਕਰਮਵੀਰ ਸਪੈਸ਼ਲ ਸ਼ੋਅ 'ਚ ਸਮਾਜਸੇਵੀ ਸ਼ਆਮ ਸੁੰਦਰ ਪਾਲੀਵਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦਾ ਸਾਥ ਦੇਣ ਫਿਲਮ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸਾਕਸ਼ੀ ਤੰਵਰ ਆਏ ਸਨ, ਜਿਨ੍ਹਾਂ ਨੇ ਇਸ ਸ਼ੋਅ ਤੋਂ 25 ਲੱਖ ਰੁਪਏ ਦੀ ਰਕਮ ਜਿੱਤੀ। ਸ਼ਆਮ ਸੁੰਦਰ ਪਾਲੀਵਾਲ ਰਾਜਸਥਾਨ 'ਚ ਬੇਟੀਆਂ ਦੇ ਵਿਆਹ ਤੇ ਪੌਦਾਰੋਪੜ ਨੂੰ ਲੈ ਕੇ ਪ੍ਰਮੁੱਖ ਕੰਮ ਕਰਦੇ ਹਨ। ਉਹ ਪਾਲੀਵਾਲ ਵਾਟਰਸ਼ੇਡ ਸਮਿਤੀ ਤੇ ਕਿਰਨ ਨਿਧੀ ਸੰਸਥਾ ਦੇ ਪ੍ਰਧਾਨ ਹਨ ਤੇ ਰਾਜਸਥਾਨ 'ਚ ਆਪਣੇ ਪਿੰਡ ਦੇ ਸਰਪੰਚ ਵੀ ਹਨ। ਉਨ੍ਹਾਂ ਨੇ ਆਪਣੇ ਪਿੰਡ 'ਚ ਸਾਫ-ਸਫਾਈ ਤੇ ਵਿਕਾਸ ਸਬੰਧੀ ਕਈ ਕੰਮ ਕਰਵਾਏ ਹਨ। ਜਦੋਂਕਿ ਬੇਟੀਆਂ ਦੀ ਚੜ੍ਹਦੀ ਕਲਾ 'ਚ ਵੀ ਉਹ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ ਕਿਉਂਕਿ ਪਹਿਲਾ ਉਨ੍ਹਾਂ 'ਚ ਭਰੂਣ ਹੱਤਿਆ ਸੀ ਪਰ ਲੜਕੀਆਂ ਦੀ ਵੀ ਹੱਤਿਆ ਕਾਫੀ ਹੁੰਦੀ ਸੀ।

'ਕੌਨ ਬਨੇਗਾ ਕਰੋੜਪਤੀ' 'ਚ ਸਾਕਸ਼ੀ ਤੋਂ ਪੁੱਛਿਆ ਗਿਆ ਬੀ. ਆਰ ਚੋਪੜਾ ਨਿਰਦੇਸ਼ਿਤ ਮਹਾਭਾਰਤ ਸੀਰੀਅਲ 'ਚ ਭੀਮ ਦਾ ਕਿਰਦਾਰ ਨਿਭਾਉਣ ਲਈ ਕਿਹੜੇ ਪ੍ਰਸਿੱਧ ਟੀ. ਵੀ. ਅਭਿਨੇਤਾ ਨੇ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਭਾਰਤ ਲਈ ਪੰਜ ਤਗਮੇ ਜਿੱਤੇ ਹਨ? ਹਾਲਾਂਕਿ ਇਸ ਦਾ ਜਵਾਬ ਸਾਕਸ਼ੀ ਨਾ ਸਕੀ ਪਰ ਇਸ ਸਵਾਲ ਦਾ ਜਵਾਬ ਪ੍ਰਵੀਨ ਕੁਮਾਰ ਸੋਬਤੀ ਸਨ।

ਇਸ ਸਵਾਲ 'ਤੇ ਸ਼ਰਮਿੰਦਾ ਹੋਏ ਅਮਿਤਾਭ
ਸਵਾਲ ਗੀਤ ਦੇ ਇਸ ਹਿੱਸੇ 'ਚ ਕਿਸ ਤਰ੍ਹਾਂ ਦੀ ਪਤਨੀ ਬਾਰੇ ਦੱਸਿਆ ਜਾ ਰਿਹਾ ਹੈ? (ਗੀਤ ਸੁਣਾਇਆ ਗਿਆ — ਜਿਸ ਕੀ ਬੀਵੀ... ਉਸ ਕਾ ਬੜਾ ਨਾਮ ਹੈ, ਕੋਠੇ ਸੇ ਲਗਾ ਦੋ ਸੀੜੀ ਕਾ ਕਯਾ ਕਾਮ ਹੈ) ਇਸ ਸਵਾਲ ਦਾ ਜਵਾਬ ਸੀ 'ਲੰਬੀ'। ਇਸ ਤੋਂ ਇਲਾਵਾ ਸਾਕਸ਼ੀ ਤੇ ਸ਼ਆਮ ਸੁੰਦਰ ਪਾਲੀਵਾਲ ਤੋਂ ਕਈ ਹੋਰ ਵੀ ਸਵਾਲ ਪੁੱਛੇ ਗਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News