''ਲੌਕ ਡਾਊਨ'' ਦੌਰਾਨ ਬੱਚਨ ਪਰਿਵਾਰ ਨੂੰ ਮਿਲੀ ਵੱਡੀ ਖੁਸ਼ਖਬਰੀ

5/7/2020 9:32:51 AM

ਜਲੰਧਰ (ਵੈੱਬ ਡੈਸਕ) —  'ਲੌਕ ਡਾਊਨ' ਵਿਚ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਵੱਡੀ ਖੁਸ਼ੀ ਮਿਲੀ ਹੈ। ਸ਼ਵੇਤਾ ਬੱਚਨ ਨੰਦਾ ਦੀ ਧੀ ਨਵਿਆ ਨਵੇਲੀ ਨੰਦਾ ਨੇ ਗਰੈਜੂਏਟ ਕਰ ਲਈ ਹੈ। ਨਵਿਆ ਦੇ ਗਰੈਜੂਏਟ ਹੋਣ 'ਤੇ ਉਸ ਦੇ ਮਾਮਾ ਅਭਿਸ਼ੇਕ ਬੱਚਨ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈਗਰੈਜੂਏਟ  ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਆਪਣੀ ਖੁਸ਼ੀ ਦਾ ਜ਼ਾਹਿਰ ਕੀਤਾ ਹੈ। ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਦੇ ਜਰੀਏ ਦੱਸਿਆ ਕਿ ਕੋਰੋਨਾ ਕਾਰਨ ਪ੍ਰੋਗਰਾਮ ਰੱਦ ਹੋ ਗਿਆ ਸੀ ਪਰ ਨਿਊਯਾਰਕ ਦੇ ਕਾਲਜ ਤੋਂ ਨਵਿਆ ਨੇ ਆਪਣੀ ਗਰੈਜੂਏਸ਼ਨ ਪੂਰੀ ਕਰ ਲਈ ਹੈ। ਬਿੱਗ ਬੀ ਨੇ ਲਿਖਿਆ, ''ਨਾਤਿਨ ਨਵਿਆ ਗਰੈਜੂਏਸ਼ਨ ਡੇ, ਨਿਊਯਾਰਕ ਵਿਚ ਕਾਲਜ ਤੋਂ ਗਰੈਜੂਏਟ ਹੋ ਗਈ ਹੈ। ਕੋਰੋਨਾ ਕਾਰਨ ਟਰੈਵਲ ਅਤੇ ਸੈਰੇਮਨੀ ਰੱਦ ਹੋ ਗਈ ਸੀ ਪਰ ਨਵਿਆ ਗਾਊਨ ਅਤੇ ਕੈਪ ਪਾਉਣਾ ਚਾਹੁੰਦੀ ਸੀ, ਸਟਾਫ ਨੇ ਗਾਊਨ ਅਤੇ ਕੈਪ ਤਿਆਰ ਕੀਤੀ। ਇਸ ਮੌਕੇ ਨੂੰ ਸੇਲੀਬ੍ਰੇਟ ਕਰਨ ਲਈ ਘਰ ਵਿਚ ਹੀ ਤਸਵੀਰਾਂ ਕਲਿੱਕ ਕੀਤੀਆਂ ਗਈਆਂ। ਪਾਜ਼ੀਟਿਵ ਹੈਪੀ ਐਟੀਟਿਊਡ।''   

ਅਭਿਸ਼ੇਕ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ''ਗਰੈਜੂਏਟ ਹੋਣ 'ਤੇ ਨਵਿਆ ਨਵੇਲੀ ਤੈਨੂੰ ਵਧਾਈ! ਲੌਕ ਡਾਊਨ ਕਾਰਨ ਤੂੰ ਆਪਣੇ ਸਾਥੀਆਂ ਨਾਲ ਆਪਣੇ ਵਿਸ਼ਵ ਵਿਦਿਆਲੇ ਵਿਚ ਇਸ ਮੌਕੇ ਨੂੰ ਨਹੀਂ ਸੇਲੀਬ੍ਰੇਟ ਕਰ ਸਕੀ। ਇਸ ਕਿ ਘਾਟ ਗਾਊਨ ਨੇ ਪੂਰੀ ਕਰ ਦਿੱਤੀ।'' 

 
 
 
 
 
 
 
 
 
 
 
 
 
 

Congratulations my Navya on your graduation! Although due to the lockdown you were not able to celebrate it at your university with your classmates and the home garden had to suffice.... Seems like yesterday that we were moving you into your dorm room as a freshman... Wait, strike that. Not "we", "I"!! (You always managed to make Mamu do the heavy lifting 😉). God bless you! Can't wait to see what you have in store for the world. ❤️

A post shared by Abhishek Bachchan (@bachchan) on May 6, 2020 at 7:48am PDT

ਦੱਸਣਯੋਗ ਹੈ ਕਿ ਨਵਿਆ ਨਵੇਲੀ ਆਪਣੇ ਨਾਨਾ ਅਮਿਤਾਭ ਬੱਚਨ ਅਤੇ ਮਾਮਾ ਅਭਿਸ਼ੇਕ ਬੱਚਨ ਦੇ ਕਾਫੀ ਕਰੀਬ ਹੈ। ਨਵਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਨਾਲ ਹੀ ਆਪਣੇ ਦੋਸਤਾਂ ਨੂੰ ਵੀ ਆਪਣਾ ਪੂਰਾ ਸਮਾਂ ਦਿੰਦੀ ਹੈ। ਉਹ ਅਕਸਰ ਹੀ ਪਾਰਟੀ, ਫੰਕਸ਼ਨ ਦਾ ਮਜ਼ਾ ਲੈਂਦੀ ਨਜ਼ਰ ਆਈ ਹੈ।                                    ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News