ਹਰਵਿੰਦਰ ਕਲੇਰ ਤੋਂ ਬਣੇ ਕੰਠ ਕਲੇਰ, ਜਾਣੋ ਸੰਗੀਤਕ ਸਫਰ ਦੇ ਦਿਲਚਸਪ ਕਿੱਸੇ
5/7/2020 1:56:22 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਵਿਚ ਖਾਸ ਪ੍ਰਸਿੱਧੀ ਹਾਸਲ ਕਰਨ ਵਾਲੇ ਗਾਇਕ ਕਲੇਰ ਕੰਠ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਖਾਸ ਕੈਪਸ਼ਨ ਵੀ ਦਿੱਤਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ''ਅੱਜ ਮੇਰਾ ਹੈਪੀ ਵਾਲਾ ਬਰਥ ਡੇਅ ਹੈ।'' ਕਲੇਰ ਕੰਠ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ।
ਸੰਗੀਤ ਜਗਤ ਨੂੰ ਦੇ ਚੁੱਕੇ ਹਨ ਕਈ ਹਿੱਟ ਗੀਤ
ਕਲੇਰ ਕੰਠ ਮਿਊਜ਼ਿਕਲ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 'ਹੁਣ ਤੇਰੀ ਨਿਗਾਹ ਬਦਲ ਗਈ', 'ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ', 'ਉਡੀਕਾਂ' ਅਤੇ 'ਤੇਰੀ ਯਾਦ ਸੱਜਣਾ' ਵਰਗੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।
ਸੁਰਾਂ ਦਾ ਸੁਲਤਾਨ ਹੈ ਕੰਠ ਕਲੇਰ
ਕਲੇਰ ਕੰਠ ਨੂੰ ਸੁਰਾਂ ਦਾ ਸੁਲਤਾਨ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ।।ਕਲੇਰ ਕੰਠ ਨੇ ਆਪਣੇ ਮਿਊਜ਼ਿਕ ਕਰੀਅਰ ਵਿਚ ਇੰਨ੍ਹੇ ਹਿੱਟ ਗੀਤ ਦਿੱਤੇ ਹਨ ਕਿ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ। ਕਲੇਰ ਕੰਠ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਲੰਧਰ ਦੇ ਨਕੋਦਰ ਦੇ ਰਹਿਣ ਵਾਲਾ ਹੈ। ।
ਹਰਵਿੰਦਰ ਕਲੇਰ ਤੋਂ ਬਣੇ ਕੰਠ ਕਲੇਰ
ਕਲੇਰ ਕੰਠ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਕੱਢਣ ਤੋਂ ਬਾਅਦ ਬਦਲ ਲਿਆ ਸੀ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਕਲੇਰ ਕੰਠ ਰੱਖ ਲਿਆ ਸੀ।।ਕਲੇਰ ਕੰਠ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਸ ਨੇ ਮਿਊਜ਼ਿਕ ਦੀ ਸਿੱਖਿਆ ਸਿਰਫ਼ ਗਾਇਕ ਬਣਨ ਲਈ ਨਹੀਂ ਸੀ ਲਈ ਸਗੋਂ ਉਸ ਨੂੰ ਸੰਗੀਤ ਦਾ ਇਕ ਜਨੂੰਨ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਦੀ ਸਿੱਖਿਆ ਲਈ ਸੀ।
ਗਾਇਕ ਨਹੀਂ ਬਣਾਉਣਾ ਚਾਹੁੰਦੇ ਸਨ ਪਿਤਾ
ਇਕ ਹੋਰ ਇੰਟਰਵਿਊ ਵਿਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਮੇਰੇ ਪਿਤਾ ਨਹੀਂ ਸਨ ਚਾਹੁੰਦੇ ਕਿ ਮੈਂ ਗਾਇਕ ਬਣਾਂ। ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਸਰਕਾਰੀ ਨੌਕਰੀ ਕਰਾਂ। ਕਾਲਜ ਦੇ ਇਕ ਪ੍ਰੋਗਰਾਮ ਦੌਰਾਨ ਕਲੇਰ ਕੰਠ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਸੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਲੇਰ ਕੰਠ ਨਾਲ ਮੁਲਾਕਾਤ ਕੀਤੀ ਤੇ ਕਲੇਰ ਕੰਠ ਦੀ 1998 ਵਿਚ ਪਹਿਲੀ ਐਲਬਮ ਆਈ। ਇਸ ਕੈਸੇਟ ਤੋਂ ਬਾਅਦ ਕਲੇਰ ਕੰਠ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ