ਹੱਥ ਜੋੜ ਕੇ ਅਮਿਤਾਭ ਨੇ ਮੰਗੀ ਮੁਆਫੀ, ਟਵੀਟ ਕਰਕੇ ਦੱਸੀ ਖਾਸ ਵਜ੍ਹਾ

10/21/2019 11:05:55 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਵੀਡੀਓ, ਤਸਵੀਰ ਤੇ ਕਵਿਤਾਵਾਂ ਸ਼ੇਅਰ ਕਰਕੇ ਅਮਿਤਾਭ ਬੱਚਨ ਫੈਨਜ਼ 'ਚ ਮੌਜੂਦਗੀ ਦਰਜ ਕਰਾਉਂਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਦੇ ਜਰੀਏ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫੈਨਜ਼ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ। ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਿਹਾ ਹੈ ਅਤੇ ਨਾਲ ਹੀ ਲੋਕ ਇਸ 'ਤੇ ਖੂਬ ਕੁਮੈਂਟ ਕਰ ਰਹੇ ਹਨ। ਆਪਣੇ ਇਸ ਟਵੀਟ 'ਚ ਅਮਿਤਾਭ ਬੱਚਨ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਲੋਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਨਜ਼ਰ ਆ ਰਹੀ ਹੈ।

ਅਮਿਤਾਭ ਬੱਚਨ ਨੇ ਫੈਨਜ਼ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਮੈਂ ਮਨ੍ਹਾ ਕੀਤਾ ਇਸ ਤੋਂ ਬਾਅਦ ਵੀ ਲੋਕ ਐਤਵਾਰ ਨੂੰ ਮਿਲਣ ਲਈ ਆ ਗਏ। ਮੈਂ ਮੁਆਫੀ ਮੰਗਦਾ ਹਾਂ, ਬਾਹਰ ਨਹੀਂ ਆ ਸਕਦਾ।'' ਬਿੱਗ ਬੀ ਦੀ ਪੋਸਟ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਹ ਕਿਸੇ ਕਾਰਨ ਆਪਣੇ ਫੈਨਜ਼ ਤੋਂ ਮੁਆਫੀ ਮੰਗੀ ਹੈ।

ਦਰਅਸਲ, ਅਮਿਤਾਭ ਬੱਚਨ ਹਰ ਐਤਵਾਰ ਨੂੰ ਆਪਣੇ ਫੈਨਜ਼ ਨਾਲ ਮੁਲਾਕਾਤ ਕਰਦੇ ਹਨ। ਲੋਕ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਦੇ ਬਾਰ ਖੜ੍ਹੇ ਹੋ ਜਾਂਦੇ ਹਨ, ਜਿਥੇ ਅਕਸਰ ਬਿੱਗ ਬੀ ਉਨ੍ਹਾਂ ਨੂੰ ਮਿਲਣ ਆਉਂਦੇ ਹਨ।

ਦੱਸਣਯੋਗ ਹੈ ਕਿ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ' 'ਚ ਨਜ਼ਰ ਆ ਰਹੇ ਹਨ। ਸ਼ੋਅ 'ਚ ਉਨ੍ਹਾਂ ਦੀ ਮੌਜੂਦਗੀ ਨਾ ਸਿਰਫ ਇਕ ਹੋਸਟ ਦੇ ਤੌਰ 'ਤੇ ਹੁੰਦੀ ਹੈ ਸਗੋਂ ਇਕ ਸਾਥੀ ਵਾਂਗ ਵੀ ਹੁੰਦੀ ਹੈ। ਇਸ ਤੋਂ ਇਲਾਵਾ ਅਮਿਤਾਭ ਜਲਦ ਹੀ ਕਈ ਫਿਲਮਾਂ ਦੇ ਜਰੀਏ ਬਾਲੀਵੁੱਡ 'ਚ ਧਮਾਲ ਮਚਾਉਣ ਵਾਲੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News