ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅਮਿਤਾਭ ਬੱਚਨ ਨੇ ਵਧਾਇਆ ਹੱਥ, ਬੁੱਕ ਕਰਵਾਈਆਂ 3 ਫਲਾਈਟਾਂ
6/10/2020 2:04:43 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਆਫ਼ਤ ਦੌਰਾਨ ਫਿਲਮੀ ਕਲਾਕਾਰ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਕੋਈ ਕਲਾਕਾਰ ਕਾਮਿਆਂ ਦੇ ਅਕਾਊਂਟ 'ਚ ਸਿੱਧੇ ਪੈਸੇ ਭੇਜ ਰਿਹਾ ਹੈ ਤਾਂ ਕੋਈ ਫੂਡ ਪੈਕੇਟਸ ਰਾਹੀਂ ਮਦਦ ਕਰ ਰਿਹਾ ਹੈ। ਉੱਥੇ, ਸੋਨੂੰ ਸੂਦ ਵਰਗੇ ਸਟਾਰ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ 'ਚ ਲੱਗੇ ਹੋਏ ਹਨ। ਹੁਣ ਸਦੀ ਦੇ ਮਹਾਨਾਇਕ ਯਾਨੀ ਅਮਿਤਾਭ ਬੱਚਨ ਵੀ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ। ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਐਲਾਨ ਕੀਤੇ ਬਿਨਾਂ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ।
ਜੀ ਹਾਂ, ਅਮਿਤਾਭ ਬੱਚਨ ਵੱਲੋਂ ਲੰਬੇ ਸਮੇਂ ਤੋਂ ਗਰੀਬਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਨਾਲ ਹੀ ਕੁਝ ਦਿਨ ਪਹਿਲਾਂ ਅਮਿਤਾਭ ਬੱਚਨ ਨੇ 200 ਲੋਕਾਂ ਦੀ ਮਦਦ ਲਈ ਟਰਾਂਸਪੋਰਟ ਦਾ ਇੰਤਜ਼ਾਮ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਆਪਣੇ ਘਰ ਭੇਜਿਆ ਸੀ। ਹੁਣ ਅਮਿਤਾਭ ਬੱਚਨ ਨੇ 500 ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਬਨਾਰਸ ਭੇਜਣ ਲਈ ਫਲਾਈਟ ਦਾ ਇੰਤਜ਼ਾਮ ਕੀਤਾ ਹੈ ਅਤੇ ਤਿੰਨ ਫਲਾਈਟ ਬੁੱਕ ਕੀਤੀਆਂ ਹਨ। ਅਮਿਤਾਭ ਵੱਲੋਂ ਕੀਤੀ ਗਈ ਇਹ ਮਦਦ ਕਾਫੀ ਸ਼ਲਾਘਾਯੋਗ ਹੈ।
ਮਿਡ ਡੇਅ ਰਿਪੋਰਟ ਮੁਤਾਬਿਕ, ਅਮਿਤਾਭ ਬੱਚਨ ਨੇ ਤਿੰਨ ਫਲਾਈਟ ਬੁੱਕ ਕੀਤੀਆਂ ਹਨ ਤੇ 500 ਪ੍ਰਵਾਸੀ ਮਜ਼ਦੂਰਾਂ ਦੀ ਵਾਰਾਣਸੀ ਭੇਜਣ ਦੀ ਵਿਵਸਥਾ ਕੀਤੀ ਹੈ। ਰਿਪੋਰਟ ਮੁਤਾਬਿਕ, ਅਮਿਤਾਭ ਦੀ ਕੰਪਨੀ ਦੇ ਮੈਨੇਜ਼ਿੰਗ ਡਾਇਰੈਕਟਰ ਰਾਜੇਸ਼ ਯਾਦਵ ਇਸ ਕੰਮ ਨੂੰ ਦੇਖ ਰਹੇ ਹਨ। ਸੂਤਰਾਂ ਦਾ ਕਹਿਣਾ ਹੈ, ਇਹ ਸਭ ਕੁਝ ਮਦਦ ਲਈ ਕੀਤਾ ਜਾ ਰਿਹਾ ਹੈ ਤੇ ਅਮਿਤਾਭ ਬੱਚਨ ਚਾਹੁੰਦੇ ਹਨ ਕਿ ਇਸ ਦਾ ਜ਼ਿਆਦਾ ਪਸਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਬੁਰੀ ਹਾਲਾਤ ਤੋਂ ਕਾਫੀ ਤਕਲੀਫ਼ ਹੋਈ ਤੇ ਉਨ੍ਹਾਂ ਨੇ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ