B'Day: ਇਨ੍ਹਾਂ ਹਿੱਟ ਫਿਲਮਾਂ ਦੇ ਡਾਇਲਾਗਜ਼ ਨੇ ਬਣਾਇਆ ਅਮਿਤਾਭ ਨੂੰ ਸਦੀ ਦਾ ਮਹਾਨਾਇਕ

10/11/2019 12:00:42 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਅਮਿਤਾਭ ਬੱਚਨ ਅੱਜ ਆਪਣਾ 77ਵਾਂ ਜਨਮਦਿਨ ਮਨਾ ਰਹੇ ਹਨ। ਅਮਿਤਾਭ ਬੱਚਨ ਦਾ ਜਨਮ ਇਲਾਹਾਬਾਦ 'ਚ 11 ਅਕਤੂਬਰ 1942 'ਚ ਹੋਇਆ ਸੀ।ਉਨ੍ਹਾਂ ਦੇ ਅੱਜ ਵੀ ਕਰੋੜਾਂ ਫੈਨਸ ਹਨ। ਅਮਿਤਾਭ ਨੇ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਨਾਲ ਫਿਲਮਾਂ 'ਚ ਕੰਮ ਦੀ ਸ਼ੁਰੂਆਤ ਕੀਤੀ ਸੀ ਪਰ ਫਿਲਮ ਕੁਝ ਖਾਸ ਕਮਾਲ ਨਾ ਕਰ ਸਕੀ।ਇਸ ਤੋਂ ਬਾਅਦ ਉਨ੍ਹਾਂ ਨੂੰ 1973 'ਚ ਆਈ ਫਿਲਮ 'ਜੰਜੀਰ' ਨੇ ਐਂਗਰੀ ਯੰਗ ਮੈਨ ਦਾ ਖਿਤਾਬ ਦੇਣ ਦੇ ਨਾਲ  ਰਾਤੋਂ-ਰਾਤ ਸਟਾਰ ਬਣਾ ਦਿੱਤਾ। ਆਪਣੇ ਲੰਬੇ ਸਫਰ ਦੌਰਾਨ ਅਮਿਤਾਭ ਬੱਚਨ ਨੇ ਐਕਸ਼ਨ, ਕਾਮੇਡੀ, ਥ੍ਰਿਲਰ, ਹਾਰਰ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਫਿਲਮਾਂ ’ਚ ਕੰਮ ਕੀਤਾ ਪਰ ਬਿੱਗ ਬੀ ਦਾ ਐਂਗਰੀ ਯੰਗ ਮੈਨ ਵਾਲਾ ਕਿਰਦਾਰ ਉਨ੍ਹਾਂ ਦੇ ਫੈਨਜ਼ ਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਾ।
PunjabKesari
ਦੱਸ ਦੇਈਏ ਕਿ ਬਿੱਗ ਬੀ ਦੀ ਇਕ ਝਲਕ ਪਾਉਣ ਲਈ ਲੋਕ ਬੇਤਾਭ ਰਹਿੰਦੇ ਹਨ। ਅਮਿਤਾਭ ਆਪਣੀ ਹਰ ਫਿਲਮ ’ਚ ਜਾਨਦਾਰ ਅਤੇ ਸ਼ਾਨਦਾਰ ਐਕਟਿੰਗ ਕਰਕੇ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ‘ਸ਼ੋਲੇ’ ਤੋਂ ਲੈ ਕੇ ‘ਦੀਵਾਰ’ ਅਤੇ ‘ਕਾਲੀਆ’ ਤੱਕ ’ਚ ਅਮਿਤਾਭ ਨੇ ਜਿਸ ਐਂਗਰੀ ਯੰਗ ਮੈਨ ਦਾ ਕਿਰਦਾਰ ਨਿਭਾਇਆ ਉਹ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਅੱਜ ਵੀ ਕਈ ਲਾਇਲਾਗਜ਼ ਦਰਸ਼ਕਾਂ ਵਿਚਕਾਰ ਮਸ਼ਹੂਰ ਹਨ। ਅੱਜ ਅਸੀਂ ਬਿੱਗ ਬੀ ਦੇ ਜਨਮਦਿਨ ’ਤੇ ਉਨ੍ਹਾਂ ਦੇ ਹੀ ਕੁਝ ਦਮਦਾਰ ਅਤੇ ਯਾਦਗਾਰ ਡਾਇਲਾਗਜ਼ ਤੁਹਾਨੂੰ ਦੱਸਣ ਜਾ ਰਹੇ ਹਾਂ।
PunjabKesari
ਫਿਲਮ- ‘ਜ਼ੰਜੀਰ’
‘ਯੇ ਪੁਲਿਸ ਸਟੇਸ਼ਨ ਹੈ, ਤੁਮਹਾਰੇ ਬਾਪ ਕਾ ਘਰ ਨਹੀਂ।’
PunjabKesari
ਫਿਲਮ- ‘ਦੀਵਾਰ’
‘ਮੈਂ ਆਜ ਵੀ ਫੈਂਕੇ ਹੁਏ ਨੋਟ ਨਹੀਂ ਉਠਾਤਾ।’
PunjabKesari
ਫਿਲਮ- ‘ਸ਼ੋਲੇ’
ਤੁਮਹਾਰਾ ਨਾਮ ਕਿਆ ਹੈ ਬਸੰਤੀ।’
PunjabKesari
ਫਿਲਮ- ‘ਲਾਵਾਰਿਸ’
‘ਅਪੁਣ ਵੋ ਕੁੱਤੇ ਕੀ ਦੁੱਮ ਹੈ, ਜੋ ਬਾਰਹ ਬਰਸ ਨਾਲ ਕੇ ਅੰਦਰ ਡਾਲ ਕੇ, ਨੱਲੀ ਟੇਢੀ ਕਰਕੇ ਰਖੋ, ਲੇਕਿਨ ਫਿਰ ਵੀ ਅਪੁਣ ਸੀਧਾ ਨਹੀਂ ਹੋਤਾ।’
PunjabKesari
ਫਿਲਮ- ‘ਸ਼ਰਾਬੀ’
‘ਜ਼ਿੰਦਗੀ ਕਾ ਤੰਬੂ ਤੀਨ ਬੰਬੂ ਪਰ ਖੜ੍ਹਾ।’
PunjabKesari
‘ਸਰਕਾਰ’
‘ਮੁਝੇ ਜੋ ਅੱਛਾ ਲਗਤਾ ਹੈ ਮੈਂ ਵੋ ਕਰਤਾ ਹੂੰ, ਫਿਰ ਚਾਹੇ ਵੋ ਭਗਵਾਨ ਕੇ ਖਿਲਾਫ ਹੋ, ਖੂਨ ਕੇ ਖਿਲਾਫ ਹੋ ਜਾ ਫਿਰ ਪੂਰੇ ਸਿਸਟਮ ਕੇ ਖਿਲਾਫ।’
PunjabKesari
ਫਿਲਮ- ‘ਪਿੰਕ’
‘‘ਨਾ‘ ਕਾ ਮਤਲਬ ‘ਨਾ’ ਹੋਤਾ ਹੈ... ‘ਨਾ’ ਸਿਰਫ ਏਕ ਸ਼ਬਦ ਨਹੀਂ ਬਲਕਿ ਏਕ ਵਾਕਯ ਬੋਤਾ ਹੋਤਾ ਹੈ।’
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News