''ਕੋਰੋਨਾ'' ਨੂੰ ਲੈ ਕੇ ਅਮਿਤਾਭ ਬੱਚਨ ਨੇ ਕੀਤਾ ਟਵੀਟ, ਬਿਆਨ ਕੀਤਾ ਦੁਨੀਆ ਦਾ ਦਰਦ

4/16/2020 2:31:52 PM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਅਮਿਤਾਭ ਬੱਚਨ ਟਵਿੱਟਰ 'ਤੇ ਕਾਫੀ ਐਕਟਿਵ ਹਨ ਅਤੇ ਅਕਸਰ ਕੁਝ ਨਾ ਕੁਝ ਟਵੀਟ ਕਰਦੇ ਰਹਿੰਦੇ ਹਨ। ਜਦੋਂ ਤੋਂ 'ਕੋਰੋਨਾ ਵਾਇਰਸ' ਭਾਰਤ ਵਿਚ ਆਇਆ ਹੈ, ਅਮਿਤਾਭ ਬੱਚਨ ਇਸ ਨੂੰ ਲੈ ਕੇ ਜਨਤਾ ਵਿਚ ਜਾਗਰੂਕਤਾ ਫੈਲਾਉਣ ਵਿਚ ਲੱਗੇ ਹੋਏ ਹਨ। ਵਿਗਿਆਪਨ ਹੋਵੇ, ਵੀਡੀਓ ਹੋਵੇ ਜਾ ਫਿਰ ਸ਼ਾਰਟ ਫਿਲਮ ਅਮਿਤਾਭ ਹਰ ਤਾਰੀਕੇ ਨਾਲ ਜਨਤਾ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਘਰ ਵਿਚ ਰਹਿਣ ਲਈ ਕਹਿ ਰਹੇ ਹਨ। ਹੁਣ ਉਨ੍ਹਾਂ ਨੇ ਇਕ ਨਵਾਂ ਟਵੀਟ ਕੀਤਾ ਹੈ, ''ਜਿਸ ਵਿਚ ਉਹ ਦੱਸ ਰਹੇ ਹਨ ਕਿ ਇਸ ਸਮੇਂ ਦੁਨੀਆ ਵਿਚ ਕੁਝ ਅਜਿਹਾ ਹੋ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਅਮਿਤਾਭ ਬੱਚਨ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋ ਦੁਨੀਆਭਰ ਦੇ ਲੋਕਾਂ ਦੀ ਜ਼ੁਬਾਨ 'ਤੇ ਬਸ ਇਕ ਹੀ ਸ਼ਬਦ ਹੈ ਅਤੇ ਉਹ ਹੈ 'ਕੋਰੋਨਾ'।''

ਅਮਿਤਾਭ ਬੱਚਨ ਨੇ ਆਪਣੇ ਟਵੀਟ ਵਿਚ ਲਿਖਿਆ, ''ਦੁਨੀਆ ਦੀ ਜਨਸੰਖਿਆ 7.8 ਬਿਲੀਅਨ ਹੈ। ਦੁਨੀਆ ਦੇ ਇਤਿਹਾਸ ਵਿਚ ਜਨਸੰਖਿਆ ਨੂੰ 1 ਬਿਲੀਅਨ ਤਕ ਪਹੁੰਚਣ ਵਿਚ 200,000 ਸਾਲ ਲੱਗੇ ਸਨ ਅਤੇ ਬਸ 200 ਸਾਲ ਹੋਰ ਲੱਗੇ 7 ਬਿਲੀਅਨ ਤਕ ਪਹੁੰਚਣ 'ਚ। 7.8 ਬਿਲੀਅਨ ਲੋਕਾਂ ਦੀ ਜ਼ੁਬਾਨ 'ਤੇ ਇਕ ਹੀ ਸ਼ਬਦ ਹੈ 'ਕੋਰੋਨਾ'। ਅਜਿਹਾ ਮਨੁੱਖੀ ਜੀਵਨ ਦੇ ਇਤਿਹਾਸ ਵਿਚ ਪਹਿਲੇ ਕਦੇ ਨਹੀਂ ਹੋਇਆ।''

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ ਕੁਝ ਸਮੇਂ ਪਹਿਲਾਂ 'ਕੋਰੋਨਾ ਵਾਇਰਸ' 'ਤੇ ਇਕ ਸ਼ਾਰਟ ਫਿਲਮ ਬਣਾਈ ਸੀ। ਇਸ ਫਿਲਮ ਦਾ ਨਾਂ 'ਫੈਮਿਲੀ' ਸੀ। ਫਿਲਮ ਵਿਚ ਅਮਿਤਾਭ ਬੱਚਨ ਨਾਲ ਰਜਨੀਕਾਂਤ, ਚਿਰੰਜੀਵੀ, ਆਲੀਆ ਭੱਟ, ਰਣਬੀਰ ਕਪੂਰ, ਦਿਲਜੀਤ ਦੋਸਾਂਝ, ਪ੍ਰਿਅੰਕਾ ਚੋਪੜਾ ਅਤੇ ਹੋਰ ਵੀ ਸਿਤਾਰੇ ਵੀ ਨਜ਼ਰ ਆਏ ਸਨ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਇਸਦਾ ਸੰਦੇਸ਼ ਸਾਰਿਆਂ ਨੂੰ ਪਸੰਦ ਸੀ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News