ਜਿੰਮੀ ਸ਼ੇਰਗਿੱਲ ਨੇ ਵਿਆਹ ਦੀ ਵਰ੍ਹੇਗੰਢ ''ਤੇ ਪੋਸਟ ਕੀਤੀ ਖਾਸ ਤਸਵੀਰ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
4/16/2020 4:04:28 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਅਦਾਕਾਰ ਜਿੱਮੀ ਸ਼ੇਰਗਿੱਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਜਿੰਮੀ ਸ਼ੇਰਗਿੱਲ ਨੇ ਕੈਪਸ਼ਨ ਵਿਚ ਲਿਖਿਆ, ''ਥੈਂਕ ਯੂ ਇੰਨੇ ਸਾਲ ਮੈਨੂੰ ਬਰਦਾਸ਼ਤ ਕਰਨ ਲਈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹਾਸੇ ਅਤੇ ਕੇਕ ਦੇ ਇਮੋਜ਼ੀ ਵੀ ਪੋਸਟ ਕੀਤੇ ਹਨ। ਜਿੰਮੀ ਸ਼ੇਰਗਿੱਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ 'ਤੇ ਪੰਜਾਬੀ ਸਿਤਾਰੇ ਵੀ ਵਿਆਹ ਦੀ ਵਰ੍ਹੇਗੰਢ 'ਤੇ ਵਧਾਈਆ ਦੇ ਰਹੇ ਹਨ, ਜਿਨ੍ਹਾਂ ਵਿਚ ਜੱਸੀ ਗਿੱਲ, ਸਰਗੁਣ ਮਹਿਤਾ ਅਤੇ ਸੁਖਸ਼ਿੰਦਰ ਛਿੰਦਾ ਵਰਗੇ ਸਿਤਾਰੇ ਹਨ।
Thank you for tolerating me ...for all these years 🤗🤗😘😘😍😍👏👏🎂🎉🤞😂
A post shared by Jimmy Sheirgill (@jimmysheirgill) on Apr 15, 2020 at 4:28am PDT
ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਨੇ ਪ੍ਰਿਅੰਕਾ ਪੁਰੀ ਨਾਲ ਵਿਆਹ ਕਰਵਾਇਆ ਸੀ। 5 ਸਾਲ ਤਕ ਇਹ ਜੋੜੀ ਇਕ-ਦੂਜੇ ਨੂੰ ਡੇਟ ਕਰਦੀ ਰਹੀ ਸੀ। ਦੋਵੇਂ ਪਹਿਲੀ ਵਾਰ ਜਿੰਮੀ ਸ਼ੇਰਗਿੱਲ ਦੇ ਚਾਚੇ ਦੇ ਲੜਕੇ ਦੇ ਵਿਆਹ 'ਤੇ ਮਿਲੇ ਸਨ, ਜੋ ਕਿ ਦਿੱਲੀ ਵਿਚ ਹੋਇਆ ਸੀ। ਇਸ ਵਿਆਹ ਨੂੰ ਲੈ ਕੇ ਪ੍ਰਿਅੰਕਾ ਦੇ ਪਰਿਵਾਰ ਵਿਚ ਕੁਝ ਝਿਜਕ ਜਿਹੀ ਸੀ ਪਰ ਜਿੰਮੀ ਨੇ ਸਹਿਜੇ ਹੋ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਨਾ ਲਿਆ ਸੀ। 'ਮੋਹੱਬਤੇਂ'' ਦੀ ਸ਼ੂਟਿੰਗ ਦੌਰਾਨ ਹੀ ਪ੍ਰਿਅੰਕਾ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਜਿੰਮੀ ਨਾਲ ਹੀ ਵਿਆਹ ਕਰਵਾਏਗੀ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਇਹ ਵਿਆਹ ਹੋਇਆ।
ਦੱਸਣਯੋਗ ਹੈ ਕਿ ਜਿੰਮੀ ਸ਼ੇਰਗਿੱਲ ਇਕ ਬਿਹਤਰੀਨ ਇਨਸਾਨ ਹਨ ਅਤੇ ਉਹ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਉਨ੍ਹਾਂ ਦੀ ਫਿਲਮ 'ਸ਼ਰੀਕ' ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਤਨੁ ਵੈਡਸ ਮਨੁ', 'ਮੋਹੱਬਤੇਂ', 'ਮਾਚਿਸ', 'ਹੈਪੀ ਭਾਗ ਜਾਏਗੀ' ਸਮੇਤ ਕਈ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
Thank you @raghavendra.rathore 🙏📸@itskrajofficial #shareek2
A post shared by Jimmy Sheirgill (@jimmysheirgill) on Apr 11, 2020 at 9:22am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ