ਹਰ ਪਾਸੇ ਛਾਇਆ ਗਿੱਪੀ ਗਰੇਵਾਲ ਦਾ ਗੀਤ ''ਨੱਚ ਨੱਚ'', ਦਿਸੇ ਇੰਡਸਟਰੀ ਦੇ ਵੱਡੇ ਸਿਤਾਰੇ (ਵੀਡੀਓ)

4/17/2020 8:08:25 AM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਦੌਰਾਨ ਜਿੱਥੇ ਹਰ ਕੋਈ ਆਪਣੇ ਘਰ ਵਿਚ ਰਹਿਣ ਲਈ ਮਜ਼ਬੂਰ ਹੈ, ਉੱਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਘਰ ਵਿਚ ਰਹਿ ਕੇ ਆਪਣੇ ਪ੍ਰਸ਼ੰਸ਼ਕਾਂ ਲਈ ਨਵਾਂ ਗੀਤ ਰਿਲੀਜ਼ ਕੀਤਾ ਹੈ। ਗਿੱਪੀ ਗਰੇਵਾਲ ਨੇ ਆਪਣਾ ਨਵਾਂ ਗੀਤ 'ਨੱਚ ਨੱਚ' ਦੇ ਟਾਈਟਲ ਹੇਠ ਰਿਲੀਜ਼ ਕੀਤਾ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਛਾ ਗਿਆ ਹੈ। ਗਿੱਪੀ ਗਰੇਵਾਲ ਦੇ ਗੀਤ 'ਨੱਚ ਨੱਚ' ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਪਰਮੀਸ਼ ਵਰਮਾ, ਸਿੱਧੂ ਮੂਸੇਵਾਲਾ, ਸਰਗੁਣ ਮਹਿਤਾ, ਜੈਜ਼ੀ ਬੀ, ਨੀਰੂ ਬਾਜਵਾ, ਯੁਵਿਕਾ ਚੌਧਰੀ, ਪ੍ਰਿੰਸ ਨਰੂਲਾ, ਜੱਸੀ ਗਿੱਲ, ਬੱਬਲ ਰਾਏ, ਰਣਜੀਤ ਬਾਵਾ, ਬੋਹੇਮੀਆ ਵਰਗੇ ਸਿਤਾਰੇ ਫੀਚਰਿੰਗ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਗੀਤ ਵਿਚ ਗਿੱਪੀ ਦੇ ਦੋਵੇਂ ਪੁੱਤਰ ਸ਼ਿੰਦਾ ਤੇ ਏਕਮ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਗੀਤ 'ਨੱਚ ਨੱਚ' ਦੇ ਬੋਲਾਂ ਨੂੰ ਕੁਲਸ਼ਾਨ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ENZO ਨੇ ਦਿੱਤਾ ਹੈ। ਇਸ ਗੀਤ ਦਾ ਟੀਜ਼ਰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦਾ 'ਨੱਚ ਨੱਚ' ਗੀਤ ਮਲਟੀ ਸਟਾਰਰ ਹੈ। ਫ਼ਿਲਮਾਂ ਵਿਚ ਤਾਂ ਅਕਸਰ ਹੀ ਇੰਨੇ ਸਿਤਾਰਿਆਂ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ ਪਰ ਇਕ ਗੀਤ ਵਿਚ ਇਕੱਠੇ ਇੰਨੇ ਸਿਤਾਰਿਆਂ ਦਾ ਆਉਣਾ ਫੈਨਜ਼ ਲਈ ਕਿਸੇ ਸਰਪ੍ਰਾਇਜ਼ ਤੋਂ ਘੱਟ ਨਹੀਂ ਹੈ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਦੇ ਸਦਕਾ ਲੋਕਾਂ ਨੂੰ 'ਕੋਰੋਨਾ ਵਾਇਰਸ' ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਲੋੜਵੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਉਹ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕਰ ਰਹੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਦਾ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਕੁਦਰਤ ਅਤੇ ਮਨੁੱਖਤਾ ਦੀ ਗੱਲ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਕੁਦਰਤ ਵੱਲੋਂ ਇਨਸਾਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਹੋਰ ਵੀ ਜ਼ਿਆਦਾ ਜ਼ਿੰਮੇਵਾਰ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿਚ ਮਨੁੱਖੀ ਪ੍ਰਦੂਸ਼ਨ ਕਾਰਨ ਜੰਗਲੀ ਜਾਨਵਰਾਂ, ਪੰਛੀਆਂ ਅਤੇ ਰੁੱਖਾਂ ਦੀ ਗੱਲ ਕੀਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News