ਕਪਿਲ ਦੇਵ ਨਾਲ ਹਾਰਡੀ ਸੰਧੂ ਨੇ ਸ਼ੇਅਰ ਕੀਤੀ ਖਾਸ ਪੋਸਟ, ਫਿਲਮ ''83 ਨੂੰ ਲੈ ਕੇ ਆਖੀ ਇਹ ਗੱਲ

4/17/2020 8:50:05 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬੇਹੱਦ ਖਾਸ ਤਸਵੀਰ ਪੋਸਟ ਕੀਤੀ ਹੈ ਕਿਉਂਕਿ ਇਸ ਤਸਵੀਰ ਵਿਚ ਉਹ ਕ੍ਰਿਕੇਟ ਦੇ ਲੇਜੈਂਡ ਕਪਿਲ ਦੇਵ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਨੂੰ ਪੋਸਟ ਕਰਦਿਆਂ  ਲਿਖਿਆ ਹੈ, ''ਫਿਲਮ 83 ਹੁਣ ਰਿਲੀਜ਼ ਹੋ ਚੁੱਕੀ ਹੁੰਦੀ। ਵਾਹਿਗੁਰੂ ਜੀ ਕਰੇ ਇਹ ਮੁਸ਼ਕਿਲ ਸਮਾਂ ਜਲਦ ਹੀ ਠੀਕ ਹੋ ਜਾਵੇ।'' ਨਾਲ ਹੀ ਉਨ੍ਹਾਂ ਨੇ ਕਪਿਲ ਦੇਵ ਨੂੰ ਟੈਗ ਵੀ ਕੀਤਾ ਹੈ। ਤਸਵੀਰ ਵਿਚ ਦੇਖ ਸਕਦੇ ਹੋ ਕਿ ਕਪਿਲ ਦੇਵ ਸੋਫੇ 'ਤੇ ਬੈਠੇ ਹੋਏ ਹਨ ਅਤੇ ਹਾਰਡੀ ਸੰਧੂ ਸਤਿਕਾਰ ਦਿੰਦੇ ਹੋਏ ਹੇਠਾ ਬੈਠੇ ਦਿਖਾਈ ਦੇ ਰਹੇ ਹਨ। ਇਸ ਪੋਸਟ ਨੂੰ 2 ਲੱਖ ਤੋਂ ਵੱਧ ਲਾਇਕਸ ਆ ਚੁੱਕੇ ਹਨ। 
PunjabKesari
ਦੱਸ ਦੇਈਏ ਕਿ ਹਾਰਡੀ ਸੰਧੂ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83 ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ ਇੰਡੀਆ ਵੱਲੋਂ ਕ੍ਰਿਕੇਟ ਦੇ ਵਰਲਡ ਕੱਪ ਵਿਚ ਰਚੇ ਇਤਿਹਾਸ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਾ ਹੈ। ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਫਿਲਮ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ। ਇਸ ਫਿਲਮ ਵਿਚ ਰਣਵੀਰ ਸਿੰਘ, ਐਮੀ ਵਿਰਕ ਤੇ ਕਈ ਹੋਰ ਸਿਤਾਰੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

A very Happy birthday to legendary @madanlal1983 sir. God bless you with good health and happiness🤗🤗🤗🤗

A post shared by Harrdy Sandhu (@harrdysandhu) on Mar 20, 2020 at 9:30am PDT

ਜੇ ਗੱਲ ਕਰੀਏ ਹਾਰਡੀ ਸੰਧੂ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਸਰਗਰਮ ਹਨ। ਉਨ੍ਹਾਂ ਨੇ 'ਸੁਪਰ ਸਟਾਰ', 'ਡਾਂਸ ਲਾਈਕ', 'ਸੋਚ', 'ਬੈਕਬੋਨ', 'ਕਿਆ ਬਾਤ ਹੈ', 'ਯਾਰ ਨੀਂ ਮਿਲਿਆ', 'ਜੋਕਰ', 'ਨਾਹ' ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਵੀ ਗੀਤ ਗਾ ਚੁੱਕੇ ਹਨ।  

 
 
 
 
 
 
 
 
 
 
 
 
 
 

The legends stand tall! 🏆🏏 Whistle podu for the reel and real heroes of 83! #83FirstLook #ThisIs83 @ranveersingh @kabirkhankk @deepikapadukone @sarkarshibasish #SajidNadiadwala @vishnuinduri @ipritamofficial @reliance.entertainment @fuhsephantom @nadiadwalagrandson @vibrimedia @zeemusiccompany @pvrpictures @pankajtripathi @tahirrajbhasin @actorjiiva @saqibsaleem @thejatinsarna @iamchiragpatil @dinkersharmaa @nishantdahhiya @harrdysandhu @issahilkhattar @ammyvirk @adinathkothare @dhairya275 @rbadree

A post shared by 83 (@83thefilm) on Jan 26, 2020 at 3:38am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News