ਉਮਰ ਦੇ ਇਸ ਪੜਾਅ ''ਚ ਅਮਿਤਾਭ ਬੱਚਨ ਨੇ ਕੀਤੀ ਇਹ ਅਪੀਲ

12/11/2019 1:57:10 PM

ਮੁੰਬਈ (ਬਿਊਰੋ) - ਲਗਭਗ ਇਕ ਦਹਾਕੇ ਆਪਣੀ ਅਟਕੀ ਹੋਈ ਫਿਲਮ 'Shoebite' ਨੂੰ ਰਿਲੀਜ਼ ਕਰਨ ਲਈ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇਕ ਵਾਰ ਫਿਰ ਅਪੀਲ ਕੀਤੀ ਹੈ। ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਬਿੱਗ ਬੀ ਨੇ ਇਕ ਅਜਿਹੇ ਬੁੱਢੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ, ਜੋ ਖੁਦ ਦੀ ਖੋਜ ਤੇ ਮਨ ਦੀ ਸ਼ਾਂਤੀ ਲਈ ਆਪਣਾ ਘਰ ਛੱਡ ਕੇ ਇਕ ਸਫਰ 'ਤੇ ਨਿਕਲ ਜਾਂਦੇ ਹਨ। ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਅਮਿਤਾਭ ਬੱਚਨ ਫਿਲਮ ਨਾਲ ਜੁੜੇ ਪ੍ਰੋਡਕਸ਼ਨ ਹਾਊਸਜ਼ ਨੂੰ ਪਹਿਲਾਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਨ।

ਟਵਿਟਰ 'ਤੇ ਇਕ ਯੂਜ਼ਰ ਨੇ ਫਿਲਮ ਦੇ ਕੁਝ ਪੋਸਟਰਾਂ ਨੂੰ ਸ਼ੇਅਰ ਕਰਦਿਆਂ ਕਰਦੇ ਹੋਏ ਅਮਿਤਾਭ ਬੱਚਨ ਤੇ ਪ੍ਰੋਡਕਸ਼ਨ ਹਾਊਸ ਤੋਂ ਪੁੱਛਿਆ, ''ਇਸ ਫਿਲਮ ਦਾ ਕੀ ਹੋਇਆ।'' ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, ''ਯੂ. ਟੀ. ਵੀ. ਫਿਲਮਸ, ਡਿਜਨੀ, ਸਟਾਰ ਤੇ ਵੌਰਨਰ...ਜੋ ਵੀ ਹੈ? ਇਹ ਫਿਲਮ ਸਾਨੂੰ ਦੇ ਦਿਓ, ਅਸੀਂ ਇਸ ਨੂੰ ਰਿਲੀਜ਼ ਕਰ ਲਵਾਂਗੇ ਬਸ ਇਸ ਨੂੰ ਦੇ ਦਿਓ।'' ਇਸ ਫਿਲਮ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਪਹਿਲਾਂ ਹੀ ਕਹਿ ਚੁੱਕੇ ਹਨ, ''ਮੈਨੂੰ ਲੱਗਦਾ ਹੈ ਕਿ ਇੰਨੇ ਲੰਬੇ ਸਮੇਂ ਤੋਂ ਫਿਲਮ ਨੂੰ ਰਿਲੀਜ਼ ਨਾ ਕਰਨਾ ਰਚਨਾਤਮਕ ਲੋਕਾਂ ਦੀ ਤੌਹੀਨ ਕਰਨਾ ਹੈ। ਤੁਸੀਂ ਅਮਿਤਾਭ ਬੱਚਨ ਵਰਗੇ ਕਲਾਕਾਰ ਦਾ ਅਪਮਾਨ ਨਹੀਂ ਕਰ ਸਕਦੇ, ਜਿਨ੍ਹਾਂ ਨੇ ਇਸ ਫਿਲਮ ਨੂੰ ਦੋ ਸਾਲ ਦਿੱਤੇ। ਹਾਲੇ ਤੱਕ ਇਸ ਫਿਲਮ ਦਾ ਕੁਝ ਵੀ ਨਹੀਂ ਹੋਇਆ ਹੈ।'' ਫਿਲਮ ਰਿਲੀਜ਼ ਨਾ ਹੋਣ ਦਾ ਕੋਈ ਸਪੱਸ਼ਟ ਕਾਰਨ ਤਾਂ ਸਾਹਮਣੇ ਨਹੀਂ ਆਇਆ, ਹਾਲਾਂਕਿ ਸੂਤਰਾਂ ਮੁਤਾਬਕ, ਇਹ ਫਿਲਮ ਨਿਰਮਾਤਾ ਕੰਪਨੀਆਂ ਦੇ ਆਪਸੀ ਵਿਵਾਦ 'ਚ ਫਸੀ ਹੋਈ ਹੈ। ਇਹ ਕਹਾਣੀ ਹਾਲੀਵੁੱਡ ਨਿਰਦੇਸ਼ਕ ਮਨੋਜ ਨਾਈਟ ਸ਼ਯਾਮਲਨ ਦੀ ਫਿਲਮ ਦੇ ਵਿਚਾਰ 'ਤੇ ਆਧਾਰਿਤ ਹੈ, ਜੋ ਇਸੇ ਤਰ੍ਹਾਂ ਦੀ ਫਿਲਮ ਹਾਲੀਵੁੱਡ ਦੇ ਇਕ ਵੱਡੇ ਸਟੂਡੀਓ ਨਾਲ ਬਣਾ ਰਹੇ ਸਨ।

 

ਸੁਜੀਤ ਸਰਕਾਰ ਮੁਤਾਬਕ, ''ਅਮਰੀਕੀ ਸਟੂਡੀਓ ਨੇ ਫਿਲਮ ਨੂੰ ਲੈ ਕੇ ਸਾਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਲਈ ਅਸੀਂ ਇਹ ਫਿਲਮ ਬਣਾਈ। ਹੁਣ ਤੱਕ ਉਹ ਫਿਲਮ ਨਹੀਂ ਬਣਾ ਸਕੇ , ਹੁਣ ਉਨ੍ਹਾਂ ਨੂੰ ਇਸ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ।''
ਦੱਸਣਯੋਗ ਹੈ ਕਿ ਇਸ ਫਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਦਿਆ ਮਿਰਜ਼ਾ, ਜਿੰਮੀ ਸ਼ੇਰਗਿੱਲ, ਨਵਾਜੂਦੀਨ ਸਿੱਦੀਕੀ ਤੇ ਸਾਰਿਕਾ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਫਿਲਮ ਦੇ ਗੀਤ ਗੁਲਜਾਰ ਨੇ ਲਿਖੇ ਹਨ। ਦੱਸ ਦਈਏ ਕਿ ਇਸ ਮਾਮਲੇ ਦੀ ਪੜਤਾਲ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਰਸਪਟ ਪਿਕਚਰ ਕੰਪਨੀ ਨੇ ਜੌਨੀ ਵਾਕਰ ਨਾਮਕ ਇਕ ਫ੍ਰਿਮ ਦੀ ਘੋਸ਼ਣਾ ਕਾਫੀ ਸਮਾਂ ਪਹਿਲਾਂ ਕੀਤੀ ਸੀ। ਇਸ ਫਿਲਮ ਦੇ ਨਿਰਦੇਸ਼ਕ ਦੇ ਤੌਰ 'ਤੇ ਸੁਜੀਤ ਸਰਕਾਰ ਤੇ ਮੁੱਖ ਅਭਿਨੇਤਾ ਦੇ ਤੌਰ 'ਤੇ ਅਮਿਤਾਭ ਬੱਚਨ ਦਾ ਨਾਂ ਘੋਸ਼ਿਤ ਕੀਤਾ ਗਿਆ। ਪਰਸਪਟ ਇਹ ਫਿਲਮ ਨਹੀਂ ਬਣਾ ਸਕੀ ਤਾਂ ਸੁਜੀਤ ਇਸ ਫਿਲਮ ਨੂੰ ਨਵੇਂ ਨਾਂ 'ਸ਼ੋਬਾਈਟ' ਨਾਲ ਯੂ. ਟੀ. ਵੀ. ਮੋਸ਼ਨ ਪਿਕਚਰਸ ਕੋਲ ਲੈ ਗਏ। ਪਰਸਪਟ ਨੇ ਯੂ. ਟੀ. ਵੀ. ਖਿਲਾਫ ਮੁਕੱਦਮਾ ਦਾਇਰ ਕੀਤਾ ਤਾਂਕਿ ਇਸ ਫਿਲਮ ਨੂੰ ਬਣਾਉਣ ਤੋਂ ਰੋਕਿਆ ਜਾ ਸਕੇ। ਲੰਬੇ ਕਾਨੂੰਨੀ ਲੜਾਈ ਤੋਂ ਬਾਅਦ ਇਸ ਮੁਕੱਦਮੇ ਨੂੰ ਸਾਲ 2012 'ਚ ਖਾਰਜ ਕਰ ਦਿੱਤਾ ਗਿਆ ਸੀ। ਹੁਣ ਯੂ. ਟੀ. ਵੀ. ਪਿਕਚਰਸ ਨਹੀਂ ਰਹੀ, ਇਸ ਕੰਪਨੀ ਨੂੰ ਹਾਲੀਵੁੱਡ ਦੀ ਦਿੱਗਜ ਕੰਪਨੀ ਡਿਜ਼ਨੀ ਖਰੀਦ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News