ਅਮਿਤਾਭ ਬੱਚਨ ਵੇਚ ਰਹੇ ਹਨ ਆਪਣੀ 3.5 ਕਰੋੜ ਦੀ ਲਗਜ਼ਰੀ ਕਾਰ

3/3/2019 4:42:55 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ 'Bentley' ਤੋਂ ਲੈ ਕੇ 'Rolls Royce' ਤੱਕ ਕਈ ਲਗਜ਼ਰੀ ਕਾਰਾਂ ਹਨ। ਸੂਤਰਾਂ ਮੁਤਾਬਕ, ਬਿੱਗ ਬੀ ਆਪਣੀ ਇਕ ਲਗਜ਼ਰੀ ਗੱਡੀ ਨੂੰ ਵੇਚਣ ਜਾ ਰਹੇ ਹਨ।

PunjabKesari

ਪ੍ਰੋਡਿਊਸਰ ਤੇ ਡਾਇਰੈਕਟਰ ਵਿਧੁ ਵਿਨੋਦ ਚੋਪੜਾ ਨੇ ਫਿਲਮ 'ਐਕਲਵਯ' 'ਚ ਸ਼ਾਨਦਾਰ ਐਕਟਿੰਗ ਲਈ ਅਮਿਤਾਭ ਬੱਚਨ ਨੂੰ ਸਾਲ 2007 'ਚ ਵ੍ਹਾਈਟ ਕਲਰ ਦੀ ਰੋਲਸ ਰਾਇਸ ਫੈਂਟਸ ਗੱਡੀ ਤੋਹਫੇ 'ਚ ਦਿੱਤੀ ਸੀ, ਜਿਸ ਦੀ ਕੀਮਤ ਕਰੀਬ 3.5 ਕਰੋੜ ਰੁਪਏ ਹੈ।

PunjabKesari

ਬਿੱਗ ਬੀ ਨੂੰ ਇਸ ਕਾਰ ਨਾਲ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ। ਹਾਲਾਂਕਿ ਅਮਿਤਾਭ ਬੱਚਨ ਇਸ ਗੱਡੀ ਨੂੰ ਕਿਸ ਨੂੰ ਵੇਚ ਰਹੇ ਹਨ ਇਸ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ ਪਰ ਖਰੀਦਦਾਰੀ ਬਾਲੀਵੁੱਡ ਦਾ ਕੋਈ ਸੁਪਰਸਟਾਰ ਹੀ ਹੋ ਸਕਦਾ ਹੈ।

PunjabKesari

ਇਹ ਉਨ੍ਹਾਂ ਦੇ ਕਾਰ ਕਲੈਕਸ਼ਨ ਦੀ ਸਭ ਤੋਂ ਮਹਿੰਗੀ ਗੱਡੀ ਹੈ। ਦੱਸ ਦਈਏ ਕਿ ਬਿੱਗ ਬੀ ਕਾਰਾਂ ਦੇ ਨਾਲ-ਨਾਲ ਘੜੀਆਂ ਦੇ ਵੀ ਬਹੁਤ ਸ਼ੌਕੀਨ ਹਨ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ ਰੋਲਸ ਰਾਇਸ ਫੈਂਟਸ, ਬੀ. ਐੱਮ. ਡਬਲਯੂ, ਮਰਸਡੀਜ਼ ਤੇ ਲੇਕਸਸ ਵਰਗੀਆਂ ਲਗਜ਼ਰੀ ਗੱਡੀਆਂ ਸ਼ਾਮਲ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News