ਦਿਲਚਸਪ ਵਜ੍ਹਾ ਕਰਕੇ ਰਾਹੁਲ ਗਾਂਧੀ ਨਾਲ ਨਹੀਂ ਬਣੀ ਕਰੀਨਾ ਦੀ ਜੋੜੀ

3/4/2019 2:05:58 PM

ਜਲੰਧਰ (ਬਿਊਰੋ) : ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਕਾਫੀ ਪੁਰਾਣੀ ਇੰਟਰਵਿਊ ਵਾਇਰਲ ਹੋ ਰਹੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਇਸ ਵੀਡੀਓ 'ਚ ਕਰੀਨਾ ਕਪੂਰ ਖਾਨ ਆਖ ਰਹੀ ਹੈ ਕਿ ਮੈਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਹਾਂ।''

PunjabKesari

ਕਈ ਸਾਲ ਪੁਰਾਣਾ ਹੈ ਇਹ ਇੰਟਰਵਿਊ

ਦੱਸ ਦਈਏ ਕਿ ਕਈ ਸਾਲ ਪਹਿਲਾਂ ਕਰੀਨਾ ਕਪੂਰ ਖਾਨ ਨੇ ਸਿਮੀ ਗਰੇਵਾਲ ਦੇ ਹਿੱਟ ਸ਼ੋਅ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ''ਮੈਂ ਰਾਹੁਲ ਗਾਂਧੀ ਨਾਲ ਡੇਟ 'ਤੇ ਜਾਣਾ ਪਸੰਦ ਕਰੇਗੀ।'' ਇੰਟਰਵਿਊ 'ਚ ਉਸ ਨੇ ਕਿਹਾ ਕਿ ਰਾਹੁਲ ਗਾਂਧੀ ਕਾਫੀ ਦਿਲਚਸਪ ਵਿਅਕਤੀ ਹੋਣਗੇ। ਮੈਨੂੰ ਲੱਗਦਾ ਸੀ ਕਿ ਸਾਡੇ ਦੋਵਾਂ ਵਿਚਾਲੇ ਕਾਫੀ ਚੰਗੀਆਂ ਗੱਲਾਂ 'ਤੇ ਚਰਚਾ ਵੀ ਹੋ ਸਕਦੀ ਹੈ।''

PunjabKesari

ਦੋਵੇਂ ਵੱਖ-ਵੱਖ ਖਾਨਦਾਨ ਨਾਲ ਰੱਖਦੇ ਹਨ ਸਬੰਧ

ਕਰੀਨਾ ਕਪੂਰ ਨੇ ਕਿਹਾ ਸੀ ''ਮੈਂ ਹਮੇਸ਼ਾ ਇਸ ਬਾਰੇ ਸੋਚਦੀ ਰਹਿੰਦੀ ਹਾਂ ਕਿ ਸਾਡੇ ਦੋਵਾਂ 'ਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਮੈਂ ਫਿਲਮੀ ਖਾਨਦਾਨ ਤੋਂ ਹਾਂ ਅਤੇ ਰਾਹੁਲ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ।''

PunjabKesari

ਬਿਆਨ ਤੋਂ ਪਲਟੀ ਕਰੀਨਾ ਕਪੂਰ

ਦੱਸਣਯੋਗ ਹੈ ਕਿ ਇਸ ਤੋਂ ਬਾਅਦ ਕਰੀਨਾ ਕਪੂਰ ਆਪਣੇ ਬਿਆਨ ਤੋਂ ਪਲਟ ਗਈ ਸੀ। ਸਾਲ 2009 'ਚ ਉਸ ਨੇ ਕਿਹਾ ਸੀ ਕਿ ''ਇਹ ਬਹੁਤ ਪੁਰਾਣੀ ਗੱਲ ਹੈ। ਉਸ ਸਮੇਂ ਮੈਂ ਅਜਿਹਾ ਇਸ ਲਈ ਕਿਹਾ ਸੀ ਕਿ ਕਿਉਂਕਿ ਦੋਵਾਂ ਦੇ ਸਰਨੇਮ ਮਸ਼ਹੂਰ ਸਨ। ਬਾਅਦ 'ਚ ਉਸ ਨੇ ਕਿਹਾ, ਮੈਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਪਸੰਦ ਕਰੇਗੀ ਪਰ ਨਿਸ਼ਚਿਤ ਤੌਰ 'ਤੇ ਉਨ੍ਹਾਂ ਨੂੰ ਡੇਟ ਨਹੀਂ ਕਰੇਗੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News