ਅਮਿਤਾਭ ਬੱਚਨ ਦੀ ਦੋਹਤੇ ਨਾਲ ਵਰਕ ਆਊਟ ਕਰਦਿਆਂ ਦੀ ਤਸਵੀਰ ਵਾਇਰਲ

5/22/2020 8:47:59 AM

ਜਲੰਧਰ (ਬਿਊਰੋ) — 77 ਸਾਲਾਂ ਅਮਿਤਾਭ ਬੱਚਨ ਉਮਰ ਦੀ ਇਸ ਦਹਿਲੀਜ਼ 'ਤੇ ਵੀ ਆਪਣੇ ਆਪ ਨੂੰ ਪੂਰਾ ਫਿੱਟ ਰੱਖਦੇ ਹਨ। ਲਾਕਡਾਊਨ ਦੇ ਚੱਲਦਿਆਂ ਉਹ ਆਪਣੇ ਘਰ 'ਚ ਬਣੇ ਜਿੰਮ 'ਚ ਐਕਸਰਸਾਇਜ਼ ਕਰਦੇ ਹੋਏ ਦਿਖਾਈ ਦਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਦੋਹਤੇ ਅਗਸਤਿਆ ਨੰਦਾ ਨਾਲ ਵਰਕ ਆਊਟ ਕਰਦਿਆਂ ਦਾ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਬਹੁਤ ਹੀ ਜੋਸ਼ੀਲੇ ਅਤੇ ਐਕਟਿਵ ਨਜ਼ਰ ਆ ਰਹੇ ਹਨ। ਬਿੱਗ ਬੀ ਅਤੇ ਦੋਹਤੇ ਅਗਸਤਿਆ ਦੋਵਾਂ ਨੇ ਆਪਣੇ ਹੱਥਾਂ 'ਚ ਡੰਬਲ ਚੁੱਕੇ ਹੋਏ ਹਨ। ਬਿੱਗ ਬੀ ਆਪਣੇ ਇਕ ਹੱਥ ਨਾਲ ਮੋਬਾਇਲ 'ਚ ਤਸਵੀਰ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ। ਹੁਣ ਤੱਕ ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

 
 
 
 
 
 
 
 
 
 
 
 
 
 

Fight .. fight the fit .. fit the fight .. reflective mirrors , laterally inverted imagery .. and the inspiration with Grandson ..

A post shared by Amitabh Bachchan (@amitabhbachchan) on May 20, 2020 at 10:23pm PDT

ਜੇ ਗੱਲ ਕਰੀਏ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' 'ਚ ਨਜ਼ਰ ਆਉਣਗੇ। ਇਹ ਫਿਲਮ ਹੁਣ 12 ਜੂਨ ਨੂੰ ਡਿਜ਼ੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਪਹਿਲਾਂ ਅਪ੍ਰੈਲ ਮਹੀਨੇ 'ਚ ਸਿਨੇਮਾ ਘਰਾਂ 'ਚ ਰਿਲੀਜ਼ ਹੋਣੀ ਸੀ ਪਰ ਲਾਕਡਾਊਨ ਕਾਰਨ ਇਸ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਆਯੂਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News