ਸੁਖਸ਼ਿੰਦਰ ਛਿੰਦਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਥਰਿੱਲ’ ਪਾ ਰਿਹਾ ਹੈ ਧੱਕ, ਵੀਡੀਓ
5/22/2020 8:50:47 AM
ਜਲੰਧਰ(ਬਿਊਰੋ)- ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਅਤੇ ਗਾਇਕ ਸੁਖਸ਼ਿੰਦਰ ਛਿੰਦਾ ਦੀ ਆਵਾਜ਼ ‘ਚ ਗੀਤ ‘ਥਰਿੱਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਦੋਵਾਂ ਹੀ ਗਾਇਕਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗਾਇਆ ਹੈ । ਗੀਤ ਦੀ ਫੀਚਰਿੰਗ ‘ਚ ਪ੍ਰਭ ਗਰੇਵਾਲ ਤੇ ਖੁਦ ਸੁਖਸ਼ਿੰਦਰ ਛਿੰਦਾ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਗੁਰਮਿੰਦਰ ਮੱਦੋਕੇ ਵਲੋਂ ਲਿਖੇ ਗਏ ਹਨ। ਇਸ ਗੀਤ ‘ਚ ਜੱਟੀ ਦੇ ਨਖਰੇ ਦੀ ਗੱਲ ਕੀਤੀ ਗਈ ਹੈ, ਜੋ ਕਿ ਆਪਣੇ ਨਖਰੇ ਸਮਾਈਲ ਅਤੇ ਅਦਾਵਾਂ ਨਾਲ ਹਰ ਇਕ ਗੱਭਰੂ ਨੂੰ ਕੀਲ ਕੇ ਰੱਖ ਦਿੰਦੀ ਹੈ।
ਇਸ ਗੀਤ ਨੂੰ ਸਰੋਤਿਆਂ ਵਲੋਂ ਕਾਫੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੁਖਸ਼ਿੰਦਰ ਛਿੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੈਂ ਚਿੱਠੀ ਲੰਡਨੋ ਲਿਖਦਾ ਤਾਰਾ’, ‘ਗੁੰਮਸੁੰਮ ਗੁੰਮਸੁੰਮ’ ਪਿਆਰ ਦਾ ਮੌਸਮ ਸਣੇ ਕਈ ਗੀਤ ਸ਼ਾਮਿਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ