ਅਦਾਕਾਰਾ ਗੁਰਲੀਨ ਚੋਪੜਾ ਨੇ ਸਰਬੱਤ ਦੇ ਭਲੇ ਲਈ ''ਜਪੁਜੀ ਸਾਹਿਬ'' ਦੇ 4428 ਪਾਠ ਦੀ ਕੀਤੀ ਸੇਵਾ

5/22/2020 8:56:31 AM

ਜਲੰਧਰ (ਬਿਊਰੋ) — ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਲਈ ਜਪੁਜੀ ਸਾਹਿਬ ਦੇ ਪਾਠ ਦੀ ਸੇਵਾ ਕੀਤੀ ਹੈ ਅਤੇ ਇਸ ਦਾ ਲਾਭ ਵੀ ਉਨ੍ਹਾਂ ਨੂੰ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਇਆਂ ਲਿਖਿਆ, ''ਬਾਬਾ ਜੀ ਮੇਰੀ ਹਰ ਭੈਣ ਦੀ ਮੁਰਾਦ ਪੂਰੀ ਹੋਵੇ। ਧੰਨਵਾਦ ਮੇਰੀ ਜ਼ਿੰਦਗੀ 'ਚ ਆਉਣ ਲਈ ਸਾਰੀਆਂ ਭੈਣਾਂ ਦਾ। ਅੱਜ ਮੇਰੇ ਚਲੀਹੇ ਵੀ ਪੂਰੇ ਹੋ ਗਏ ਮੈਂ ਕਿਸੇ ਲਈ ਰੱਖੇ ਸਨ। ਗੁਰਲੀਨ ਚੋਪੜਾ ਨੇ ਸਾਰੀਆਂ ਕੁੜੀਆਂ ਅਤੇ ਔਰਤਾਂ ਲਈ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ।''

 
 
 
 
 
 
 
 
 
 
 
 
 
 

Total japji Sahib de 4428 path Di sews lai baba ji ne 🙏🏻 🙏🏻 meri har Bhen Di muraad poori hoye 🙏🏻 thankyou so much meri life ch aun lai saria bhena da 🙏🏻 ( ajj mere chaaliye v poore ho Gaye main kise lai rakhe c 🙏🏻 )

A post shared by Gurleen Chopra (@igurleenchopra) on May 18, 2020 at 9:36pm PDT

ਗੁਰਲੀਨ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਗਾਇਕ ਬੱਬੂ ਮਾਨ ਦੀ ਫਿਲਮ 'ਹਸ਼ਰ' 'ਚ ਵੀ ਉਹ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਫਿਲਮ 'ਬਾਗੀ', 'ਕਬੱਡੀ ਇਕ ਮੁਹੱਬਤ', 'ਅੱਜ ਦੇ ਰਾਂਝੇ' ਸਣੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਪੰਜਾਬੀ ਹੀ ਨਹੀਂ ਉਨ੍ਹਾਂ ਨੇ ਤੇਲਗੂ ਸਮੇਤ ਕਈ ਭਾਸ਼ਾਵਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ।

 
 
 
 
 
 
 
 
 
 
 
 
 
 

Total 4428 japji Sahib de path Di seva lai baba ji ne 🙏🏻

A post shared by Gurleen Chopra (@igurleenchopra) on May 18, 2020 at 9:44pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News